18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੁਲਿਸ ਅਤੇ ਵਾਈ.ਐਸ.ਐਸ. ਨੇ ਮਿਲ ਕੇ ਸ਼ਿਆਮ ਘਾਟ ਦੀ ਕੀਤੀ ਸਫ਼ਾਈ

ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਜ਼ਿਲ੍ਹੇ ਦੀ ਪੁਲਿਸ ਅਤੇ ਯੂਥ ਸਟੂਡੈਂਸ ਫਾਰ ਸੁਸਾਇਟੀ (ਵਾਈ.

ਅਜੀਤ ਡੈਸਕ 18-11-2026
ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਜ਼ਿਲ੍ਹੇ ਦੀ ਪੁਲਿਸ ਅਤੇ ਯੂਥ ਸਟੂਡੈਂਸ ਫਾਰ ਸੁਸਾਇਟੀ (ਵਾਈ.ਐਸ.ਐਸ.) ਨੇ ਮਿਲ ਕੇ ਛੱਠ ਪੂਜਾ ਤੋਂ ਬਾਅਦ ਸ਼ਿਆਮ ਘਾਟ ਦੀ ਸਫਾਈ ਕੀਤੀ। ਇਹ ਘਾਟ ਵਜ਼ੀਰਬਾਦ ਸਥਿਤ ਹੈ ਅਤੇ ਉੱਤਰੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਘਾਟ ਹੈ ਜੋ ਕਿ ਯਮੁਨਾ ਨਦੀ ਦੇ ਕੰਢੇ ਤਕਰੀਬਨ 2.5 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਘਾਟ ’ਤੇ ਤਕਰੀਬਨ ਇਕ ਲੱਖ ਦੇ ਕਰੀਬ ਸ਼ਰਧਾਲੂ ਇਕੱਠੇ ਹੋਏ ਸਨ। ਇਨ੍ਹਾਂ ਨੇ ਘਾਟ ਦੇ ਸਾਰੇ ਪਾਸੇ ਵਾਲੀਆਂ ਥਾਵਾਂ ’ਤੇ ਆਪਣੇ ਹੱਥੀਂ ਸਫਾਈ ਕੀਤੀ ਅਤੇ ਉੱਥੇ ਜੋ ਵੀ ਸਾਮਾਨ ਫੈਲਿਆ ਹੋਇਆ ਸੀ, ਉਸ ਨੂੰ ਇਕੱਠਾ ਕਰਕੇ ਥੈਲੀਆਂ ਵਿਚ ਪਾ ਕੇ ਪੂਰੀ ਸਫਾਈ ਕਰ ਦਿੱਤੀ। ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਦਾ ਇਹੀ ਕਹਿਣਾ ਸੀ ਕਿ ਸਭ ਦਾ ਫਰਜ਼ ਬਣਦਾ ਹੈ ਕਿ ਵਿਸ਼ੇਸ਼ ਤੌਰ ’ਤੇ ਅਜਿਹੀਆਂ ਥਾਵਾਂ ਦੀ ਸਫਾਈ ਵੱਲ ਧਿਆਨ ਦਿੰਦੇ ਹੋਏ ਇਨ੍ਹਾਂ ਨੂੰ ਸਾਫ-ਸੁਥਰਾ ਰੱਖਿਆ ਜਾਵੇ। ਇਸ ਪੁੱਟੇ ਹੋਏ ਕਦਮ ਦੀ ਲੋਕਾਂ ਵਲੋਂ ਸ਼ਲਾਘਾ ਕੀਤੀ ਗਈ ਹੈ।
ਪਿਛਲੀ ਖ਼ਬਰ ਐਸ.ਡੀ.ਐਮ. ਲਾਡਵਾ ਨੇ ਸਰਕਾਰੀ ਸਕੂਲ, ਬੜੌਂਦਾ ਦਾ ਕੀਤਾ ਅਚਨਚੇਤ ਨਿਰੀਖਣ ਵਿਦਿਆਰਥੀਆਂ ਨਾਲ ਕੈਰੀਅਰ, ਨਸ਼ਾ ਛੁਡਾਊ ਅਤੇ... ਅਗਲੀ ਖ਼ਬਰ ਦਿੱਲੀ ਪੁਲਿਸ ਨੇ ਗਰੋਹ ਦਾ ਪਰਦਾਫਾਸ਼ ਕਰਕੇ 12 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।