05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਛੋਟੀ ਬੱਚੀ ਕਲਾਸ ਵਿਚ ਪੜ੍ਹਦੇ ਹੋਏ ਬੇਹੋਸ਼ ਹੋ ਕੇ ਡਿੱਗੀ, ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿਚ ਸਥਿਤ ਲਵਲੀ ਪਬਲਿਕ ਸਕੂਲ ਵਿਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ।

ਅਜੀਤ ਡੈਸਕ 05-11-2026
ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿਚ ਸਥਿਤ ਲਵਲੀ ਪਬਲਿਕ ਸਕੂਲ ਵਿਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਸਕੂਲ ਵਿਚ ਤੀਸਰੀ ਕਲਾਸ ਵਿਚ ਪੜ੍ਹਨ ਵਾਲੀ ਬੱਚੀ ਅਚਾਨਕ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ। ਇਸ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪਾਂਡਵ ਨਗਰ ਥਾਣੇ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਉਸ ਨੇ ਆਪਣੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਉਨ੍ਹਾਂ ਨੂੰ ਅੱਜ ਸਵੇਰੇ ਤਕਰੀਬਨ 9.52 ਵਜੇ ਪੀ.ਸੀ.ਆਰ. ਕਾਲ ਮਿਲੀ ਕਿ ਸਕੂਲ ਦੀ ਬੱਚੀ ਨੂੰ ਨਿਰਮਾਣ ਵਿਹਾਰ ਸਥਿਤ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਉਥੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੀ ਟੀਮ ਨੇ ਇਸ ਮਾਮਲੇ ਪ੍ਰਤੀ ਆਰੰਭਿਕ ਪੁੱਛ-ਪੜਤਾਲ ਕੀਤੀ ਅਤੇ ਨਾਲ ਹੀ ਬੱਚੀ ਦੀ ਕਲਾਸ ਦੀ ਸੀ.ਸੀ.ਟੀ.ਵੀ. ਫੁਟੇਜ ਵੇਖੀ, ਜਿਸ ਵਿਚ ਪੁਲਿਸ ਨੇ ਵੇਖਿਆ ਕਿ ਬੱਚੀ ਪੜ੍ਹਦੇ-ਪੜ੍ਹਦੇ ਅਚਾਨਕ ਆਪਣੀ ਸੀਟ ਤੋਂ ਹੇਠਾਂ ਡਿੱਗ ਗਈ ਅਤੇ ਬੇਹੋਸ਼ ਹੋ ਗਈ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਨੇ ਅਧਿਆਪਕਾਂ, ਸਕੂਲ ਪ੍ਰਸ਼ਾਸਨ ਅਤੇ ਬੱਚੀ ਦੇ ਮਾਤਾ-ਪਿਤਾ ਦੇ ਬਿਆਨ ਦਰਜ ਕੀਤੇ ਹਨ ਤਾਂ ਕਿ ਬੱਚੀ ਦੀ ਮੌਤ ਬਾਰੇ ਪਤਾ ਲੱਗ ਸਕੇ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਮੌਤ ਦਾ ਅਸਲੀ ਕਾਰਨ ਪਤਾ ਲੱਗ ਸਕੇਗਾ।
ਪਿਛਲੀ ਖ਼ਬਰ 250 ਨਾਜਾਇਜ਼ ਸ਼ਰਾਬ ਦੇ ਕੁਆਰਟਰ ਸਮੇਤ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।