29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੰਡੀਗੜ੍ਹ ’ ਚ ਕੈਬ ਕੰਪਨੀ ਰੈਪਿਡੋ ਦਾ ਐਗਰੀਗੇਟਰ ਲਾਇਸੈਂਸ ਬਹਾਲ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਛੇ ਮਹੀਨਿਆਂ ਲਈ ਕੀਤਾ ਸੀ ਮੁਅੱਤਲ

ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੈਬ ਕੰਪਨੀ ਰੈਪਿਡੋ ਦਾ ਮੁਅੱਤਲ ਕੀਤਾ ਗਿਆ ਐਗਰੀਗੇਟਰ ਲਾਇਸੈਂਸ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਦੀ ਅਪੀਲ ‘ਤੇ ਸੁਣਵਾਈ ਮਗਰੋਂ ਟਰਾਂਸਪੋਰਟ ਸਕੱਤਰ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਸ਼ਹਿਰ ‘ਚ ਰੈਪਿਡੋ ਦੀਆਂ ਆਵਾਜਾਈ ਸੇਵਾਵਾਂ ਜਾਰੀ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ।

ਅਜੀਤ ਡੈਸਕ 29-10-2026
ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੈਬ ਕੰਪਨੀ ਰੈਪਿਡੋ ਦਾ ਮੁਅੱਤਲ ਕੀਤਾ ਗਿਆ ਐਗਰੀਗੇਟਰ ਲਾਇਸੈਂਸ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਦੀ ਅਪੀਲ ‘ਤੇ ਸੁਣਵਾਈ ਮਗਰੋਂ ਟਰਾਂਸਪੋਰਟ ਸਕੱਤਰ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਸ਼ਹਿਰ ‘ਚ ਰੈਪਿਡੋ ਦੀਆਂ ਆਵਾਜਾਈ ਸੇਵਾਵਾਂ ਜਾਰੀ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰੈਪਿਡੋ ਦਾ ਲਾਇਸੈਂਸ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ਾਂ ਤਹਿਤ ਦੋ ਮਹੀਨੇ ਪਹਿਲਾਂ ਮੁਅੱਤਲ ਕੀਤਾ ਗਿਆ ਸੀ। ਪ੍ਰਸ਼ਾਸਨ ਵਲੋਂ ਕੰਪਨੀ ਦੇ ਕਿਰਾਏ ਦੇ ਢਾਂਚੇ, ਬੀਮਾ ਸੁਰੱਖਿਆ, ਡਰਾਈਵਰਾਂ ਦੀ ਸਿਖਲਾਈ ਅਤੇ ਹੋਰ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਕਈ ਇਤਰਾਜ਼ ਉਠਾਏ ਗਏ ਸਨ। ਲਾਇਸੈਂਸ ਬਹਾਲ ਹੋਣ ਨਾਲ ਯਾਤਰੀਆਂ ਨੂੰ ਆਵਾਜਾਈ ਦਾ ਇਕ ਹੋਰ ਵਿਕਲਪ ਮਿਲਣ ਦੇ ਨਾਲ-ਨਾਲ ਪਲੇਟਫਾਰਮ ਨਾਲ ਜੁੜੇ ਕੈਪਟਨਾਂ ਲਈ ਰੁਜ਼ਗਾਰ ਅਤੇ ਕਮਾਈ ਦੇ ਮੌਕੇ ਵੀ ਬਰਕਰਾਰ ਰਹਿਣਗੇ।
ਪਿਛਲੀ ਖ਼ਬਰ ਏਸ਼ੀਅਨ ਪੇਂਟਸ ਨੇ ‘ ਤਿਆਰੀ ਸ਼ੁਰੂ , ਤਿਉਹਾਰ ਸ਼ੁਰੂ ’ ਮੁਹਿੰਮ ਰਾਹੀਂ ਦੀਵਾਲੀ ਦੀਆਂ ਤਿਆਰੀਆਂ ਦੀਆਂ ਖ਼ੁਸ਼ੀਆਂ ਦਾ ਜਸ਼... ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।