28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐਨ.ਕੇ. ਬਾਗਰੋਡੀਆ ਪਬਲਿਕ ਸਕੂਲ ਨੇ ਮਨਾਇਆ ਸਾਲਾਨਾ ਦਿਵਸ

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਇਲਾਕੇ ਵਿਚ ਸਥਿਤ ਐਨ.

ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਰੋਹਿਣੀ ਇਲਾਕੇ ਵਿਚ ਸਥਿਤ ਐਨ.ਕੇ. ਬਾਗਰੋਡੀਆ ਪਬਲਿਕ ਸਕੂਲ ਸੈਕਟਰ-9 ਦਿੱਲੀ ਵਿਖੇ ਸਾਲਾਨਾ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਪ੍ਰਿੰਸੀਪਲ ਪ੍ਰਸ਼ਾਂਤ ਪਰਾਸ਼ਰ ਬੀ. ਅਤੇ ਜੋਤਸਨਾ ਸ਼ਰਮਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਸਕੂਲ ਦੇ ਡਾਇਰੈਕਟਰ ਦੁਆਰਾ ਸਵਾਗਤੀ ਭਾਸ਼ਨ ਦਿੱਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਸੱਭਿਆਚਾਰ ਪ੍ਰੋਗਰਾਮ ਵਿਚ ਮਹਾਂਸ਼ਕਤੀ ਨਾਦ ਵਿਚ ਨਾਰੀ ਸ਼ਕਤੀ ਦੇ ਨਾਲ ਨਾਟਕ, ਨ੍ਰਿਤ, ਗੀਤ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੀ ਈ-ਮੈਗਜ਼ੀਨ ‘ਈ ਉਏਸਿਸ’ ਜਾਰੀ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ‘ਅਸੈਂਟ ਆਫ਼ ਅਵਰ ਸਟਾਰਸ’ ਪ੍ਰੋਗਰਾਮ ਵਿਚ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਸਾਰਾਬੇਦੀ, ਸਾਨਵੀ ਗੋਇਲ, ਸਰੀਜਾ, ਆਦਿੱਤਿਆ ਬੰਸਲ, ਪਰੀ ਅਤੇ ਅਮਾਇਰਾ ਨੇ ਬਾਖੂਬੀ ਕੀਤਾ। ਸਕੂਲ ਮੁਖੀ ਪ੍ਰਸ਼ਾਂਤ ਪਰਾਸ਼ਰ ਦਾ ਕਹਿਣਾ ਸੀ ਕਿ ਬਾਗਰੋਡੀਆ ਗਰੁੱਪ ਆਫ਼ ਸਕੂਲ, ਸੰਸਥਾ ਨੇ ਸਿੱਖਿਆ ਵਿਚ ਵੱਖਰੇ ਮਿਆਰ ਸਥਾਪਿਤ ਕੀਤੇ ਹਨ ਅਤੇ ਇੱਥੋਂ ਪੜ੍ਹੇ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ। ਇਸ ਪ੍ਰੋਗਰਾਮ ਵਿਚ ਏ.ਸੀ.ਪੀ. ਅਸ਼ੋਕ ਸ਼ਰਮਾ, ਚੇਅਰਮੈਨ ਰਾਘਵ ਬਾਗਰੋਡੀਆ, ਸਕੂਲ ਕਮੇਟੀ ਦੇ ਮੈਂਬਰਾਂ ਵਿਚ ਕੇ.ਕੇ. ਧਾਨੁਕਾ, ਬੀਬੀ ਸੱਤਿਆਭਾਮਾ, ਦਿਨੇਸ਼ ਕੁਮਾਰ ਗੁਪਤਾ, ਮੰਜੂ ਗੁਪਤਾ, ਐਨ.ਕੇ. ਬਾਗਰੋਡੀਆ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਪਿਛਲੀ ਖ਼ਬਰ ਦੀਵਾਲੀ ਤੇ ਛੱਠ ਪੂਜਾ ਪ੍ਰਤੀ ਰੇਲਵੇ ਵਿਭਾਗ ਕਰ ਰਿਹੈ ਤਿਆਰੀਆਂ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਉਪਦੇਸ਼ਾਂ ’ਤੇ ਡਟ ਕੇ ਪਹਿਰਾ ਦੇਣ ਦੀ ਲੋੜ - ਗੁਣਜੀਤ ਸਿੰਘ ਬਖ਼ਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।