28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਤਲ ਕਰਨ ਦੀ ਕੋਸ਼ਿਸ਼ ਸੰਬੰਧੀ ਤਿੰਨ ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਸੋਨੀਆ ਵਿਹਾਰ ਦੀ ਪੁਲਿਸ ਨੇ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਦੋਸ਼ੀ ਪੁਲਿਸ ਟੀਮ ਨਾਲ। 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਸੋਨੀਆ ਵਿਹਾਰ ਦੀ ਪੁਲਿਸ ਨੇ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਨਾਂਅ ਅਕਾਸ਼ ਕੁਮਾਰ (34) ਨਿਵਾਸੀ ਸੋਨੀਆ ਵਿਹਾਰ ਦਿੱਲੀ, ਰੋਹਿਤ ਉਰਫ ਅਧਾਨਾ (24) ਨਿਵਾਸੀ ਮਿਲਨ ਗਾਰਡਨ, ਸਭਾਪੁਰ ਦਿੱਲੀ ਅਤੇ ਵਿਕਰਾਂਤ ਉਰਫ ਵਿੱਕੀ (28) ਨਿਵਾਸੀ ਸਾਦਤਪੁਰ ਵਿਸਤਾਰ ਦਿੱਲੀ ਹਨ। ਅਕਾਸ਼ ’ਤੇ ਪਹਿਲਾਂ ਹੀ ਅਪਰਾਧਿਕ 4 ਮਾਮਲੇ ਦਰਜ ਹਨ। ਰੋਹਿਤ ’ਤੇ ਦਿੱਲੀ, ਉੱਤਰ ਪ੍ਰਦੇਸ਼ ਵਿਚ ਲੁੱਟ-ਖੋਹ, ਝਪਟਮਾਰੀ, ਕਤਲ ਕਰਨ ਦੀ ਕੋਸ਼ਿਸ਼, ਗੈਗਸਟਰਾਂ ਨਾਲ ਸੰਬੰਧ, ਅਸਲ੍ਹਾ ਐਕਟ ਦੇ ਨਾਲ ਜੁੜੇ 13 ਮਾਮਲੇ ਦਰਜ ਹਨ। ਵਿਕਰਾਂਤ ’ਤੇ ਅਸਲ੍ਹਾ ਐਕਟ ਅਤੇ ਕਿਸੇ ਨੂੰ ਸੱਟ ਪਹੁੰਚਾਉਣ ਦੇ ਦੋ ਮਾਮਲੇ ਦਰਜ ਹਨ। ਸੋਨੀਆ ਵਿਹਾਰ ਇਲਾਕੇ ਵਿਚ ਇਨ੍ਹਾਂ ਤਿੰਨੇ ਦੋਸ਼ੀਆਂ ਨੇ ਇਕ ਵਿਅਕਤੀ ਸ਼ੋਭਾਰਾਮ ’ਤੇ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਸ਼ੋਭਾਰਾਮ ਨੂੰ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿਚ ਸੋਨੀਆ ਵਿਹਾਰ ਥਾਣੇ ਵਿਚ ਅਸਲ੍ਹਾ ਐਕਟ ਅਤੇ ਹੋਰ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਲਿਆ। ਹਾਲਾਂਕਿ ਇਕ ਮੁੱਖ ਸ਼ੂਟਰ ਅਜੇ ਫਰਾਰ ਚੱਲ ਰਿਹਾ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਸੀ.ਸੀ.ਟੀ.ਵੀ. ਦੀ ਫੁਟੇਜ ਅਤੇ ਗੁਪਤ ਨਿਗਰਾਨੀ ਤੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਹੋਰ ਜਾਣਕਾਰੀ ਲੈ ਰਹੀ ਹੈ।
ਪਿਛਲੀ ਖ਼ਬਰ ਧਾਰਮਿਕ ਆਗੂ ਬਾਲ ਵਿਆਹ ਨੂੰ ਰੋਕਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ - ਭੂਵਨ ਰਿਭੂ ਅਗਲੀ ਖ਼ਬਰ ‘ਸ੍ਰਿਸ਼ਟੀ ਦੀ ਚਾਦਰ’ ਸੈਮੀਨਾਰ ਦੌਰਾਨ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।