17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਾਜਪਾ ਦੇ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਵਲੋਂ ਸੇਵਾ ਸੰਕਲਪ ਅਭਿਆਨ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਦਾ ਸਨਮਾਨ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਪਾਣੀਪਤ ਦੇ ਭਾਜਪਾ ਦਫ਼ਤਰ ‘ਸ਼ਿਆਮ ਕਮਲ’ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਤੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ ਦੀ ਮੌਜੂਦਗੀ ‘ਚ ਹੋਈ ਭਾਜਪਾ ਸੰਗਠਨਾਤਮਕ ਮੀਟਿੰਗ ‘ਚ ਸੇਵਾ ਸੰਕਲਪ ਅਭਿਆਨ ਦੀ ਸਫ਼ਲਤਾ, ਸੰਗਠਨਾਤਮਕ ਗਤੀਵਿਧੀਆਂ ਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਅਜੀਤ ਡੈਸਕ 17-10-2026
ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਪਾਣੀਪਤ ਦੇ ਭਾਜਪਾ ਦਫ਼ਤਰ ‘ਸ਼ਿਆਮ ਕਮਲ’ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਤੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ ਦੀ ਮੌਜੂਦਗੀ ‘ਚ ਹੋਈ ਭਾਜਪਾ ਸੰਗਠਨਾਤਮਕ ਮੀਟਿੰਗ ‘ਚ ਸੇਵਾ ਸੰਕਲਪ ਅਭਿਆਨ ਦੀ ਸਫ਼ਲਤਾ, ਸੰਗਠਨਾਤਮਕ ਗਤੀਵਿਧੀਆਂ ਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਮੀਟਿੰਗ ‘ਚ ਰਾਜ ਭਰ ਦੇ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਇੰਚਾਰਜਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸੇ ਦੌਰਾਨ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਸੇਵਾ ਸੰਕਲਪ ਅਭਿਆਨ ਤਹਿਤ ਜ਼ਿਲ੍ਹਾ ਯਮੁਨਾਨਗਰ ‘ਚ ਕਰਵਾਏ ਗਏ ਸਾਰੇ ਪ੍ਰੋਗਰਾਮਾਂ ਦੀ ਸਫ਼ਲਤਾਪੂਰਵਕ ਸੰਪੂਰਨਤਾ ‘ਤੇ ਯਮੁਨਾਨਗਰ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸੇ ਦੇ ਨਾਲ ਹੀ ਸੂਬਾ ਪ੍ਰਧਾਨ ਵਲੋਂ ਭਾਜਪਾ ਜ਼ਿਲ੍ਹਾ ਯਮੁਨਾਨਗਰ ਦੇ ਪ੍ਰਧਾਨ ਰਾਜੇਸ਼ ਸਪਰਾ ਤੇ ਜ਼ਿਲ੍ਹਾ ਇੰਚਾਰਜ ਚੇਅਰਮੈਨ ਧਰਮਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਦੀ ਸੰਗਠਨ ਪ੍ਰਤੀ ਸਖ਼ਤ ਮਿਹਨਤ, ਸਮਰਪਣ, ਏਕਤਾ ਤੇ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸੇਵਾ ਸੰਕਲਪ ਅਭਿਆਨ ਭਾਜਪਾ ਦੀ ਸੇਵਾ, ਸਮਰਪਣ ਅਤੇ ਲੋਕ ਭਲਾਈ ਦੀ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਸਾਬਿਤ ਹੋਇਆ ਹੈ। ਇਸੇ ਦੌਰਾਨ ਰਾਜੇਸ਼ ਸਪਰਾ ਵਲੋਂ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਤੇ ਸੰਗਠਨ ਜਨਰਲ ਸਕੱਤਰ ਪਵਨ ਰਾਣਾ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਉਤਸ਼ਾਹ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ। ਮੀਟਿੰਗ ‘ਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਰਾਣਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਖਾਦਰੀ, ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਦਫ਼ਤਰ ਸਕੱਤਰ ਸਤੀਸ਼ ਚੌਧਰੀ, ਜ਼ਿਲ੍ਹਾ ਆਈ. ਟੀ. ਮੁਖੀ ਸ਼ੁਭਮ ਦੱਤਾ, ਜ਼ਿਲ੍ਹਾ ਸੋਸ਼ਲ ਮੀਡੀਆ ਮੁਖੀ ਵਿਪਿਨ ਸਾਹਨੀ, ਜ਼ਿਲ੍ਹਾ ਖ਼ਜ਼ਾਨਚੀ ਜਗਦੀਸ਼ ਵਿਦਿਆਰਥੀ ਤੇ ਜ਼ਿਲ੍ਹਾ ਸਕੱਤਰ ਅਭਿਸ਼ੇਕ ਅਰੋੜਾ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕੁਸ਼ਤੀ ਖਿਡਾਰੀਆਂ ਦੇ ਟਰਾਇਲ 17 ਤੇ 18 ਨੂੰ ਅਗਲੀ ਖ਼ਬਰ ਸੀ.ਡੀ.ਐਲ.ਯੂ. ’ਚ ਵਿਸ਼ਵ ਭੋਜਨ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।