ਵਿਦਿਆਰਥੀਆਂ ਨੂੰ ਪੋਕਸੋ ਅਤੇ ਸਾਈਬਰ ਅਪਰਾਧ ਪ੍ਰਤੀ ਕੀਤਾ ਜਾਗਰੂਕ
ਸਿਰਸਾ, 16 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ, ਨੇਜਾਡੇਲਾ ਕਲਾਂ ਦੇ ਵਿਦਿਆਰਥੀਆਂ ਨੂੰ ਪੋਕਸੋ ਅਤੇ ਸਾਈਬਰ ਅਪਰਾਧ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਸਮਾਗਮ ਦੇ ਸਰਪੰਚ ਪ੍ਰਤੀਨਿਧੀ ਧਰਮਪਾਲ ਸਿੰਘ ਮੁੱਖ ਮਹਿਮਾਨ ਸਨ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਅਜੀਤ ਡੈਸਕ
17-10-2026