16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਗੁਰਦੁਆਰਾ ਜੱਬੀ ਵਾਲਾ ਮਾਡਲ ਟਾਊਨ ਵਿਖੇ ਸਾਲਾਨਾ ਸਮਾਗਮ ਆਰੰਭ

ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਸ਼ਹਿਰ ਦਾ ਪੁਰਾਤਨ ਗੁਰਦੁਆਰਾ ਜੱਬੀ ਵਾਲਾ ਵਿਖੇ ਗੁਰਮਤਿ ਸਮਾਗਮ ਸ਼ੁਰੂ ਹੋਇਆ। ਇਹ ਸਮਾਗਮ 15 ਤੋਂ 17 ਅਕਤੂਬਰ ਤੱਕ ਜਾਰੀ ਰਹੇਗਾ।

ਅਜੀਤ ਡੈਸਕ 16-10-2026
ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਸ਼ਹਿਰ ਦਾ ਪੁਰਾਤਨ ਗੁਰਦੁਆਰਾ ਜੱਬੀ ਵਾਲਾ ਵਿਖੇ ਗੁਰਮਤਿ ਸਮਾਗਮ ਸ਼ੁਰੂ ਹੋਇਆ। ਇਹ ਸਮਾਗਮ 15 ਤੋਂ 17 ਅਕਤੂਬਰ ਤੱਕ ਜਾਰੀ ਰਹੇਗਾ। ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਸਵੇਰੇ 8.30 ਵਜੇ ਅਖੰਡ ਪਾਠ ਦੀ ਆਰੰਭਤਾ ਹੋਈ। ਇਸ ਤੋਂ ਬਾਅਦ ਇਸਤਰੀ ਸਤਿਸੰਗ ਸਭਾ ਨੇ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸੇ ਦੌਰਾਨ ਭਾਈ ਅਮਰਜੀਤ ਸਿੰਘ ਜੱਗੀ ਨੇ ਦੱਸਿਆ ਕਿ ਸ਼ਾਮੀ 8 ਵਜੇ ਤੋਂ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜੇਗਾ, ਜਿਸ ਵਿਚ ਪੰਥ ਮਹਾਨ ਕੀਰਤਨੀਏ ਭਾਈ ਹਰਇਕਬਾਲ ਸਿੰਘ ਬਾਲੀ ਬੰਬੇ ਤੋਂ ਅਤੇ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਹਾਜ਼ਰੀ ਭਰਨਗੇ । ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।
ਪਿਛਲੀ ਖ਼ਬਰ ਰੁਜ਼ਗਾਰ ਲੰਗਰ ਨਾਲ ਨਸ਼ਾ ਮੁਕਤ ਹੋਵੇਗਾ ਪੰਜਾਬ - ਸੁਖਮਿੰਦਰਪਾਲ ਸਿੰਘ ਗਰੇਵਾਲ ਅਗਲੀ ਖ਼ਬਰ ਸਮਾਧਾਨ ਕੈਂਪ ਜਨਤਕ ਸਮੱਸਿਆਵਾਂ ਦੇ ਹੱਲ ਲਈ ਨਵੀਂ ਪ੍ਰੇਰਨਾ ਪ੍ਰਦਾਨ ਕਰਦੇ ਹਨ: ਪੰਕਜ ਸੇਤੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।