10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ’ਚ ਡਾਇਲਸਿਸ ਕੇਂਦਰ ਹੋਣਗੇ ਸ਼ੁਰੂ

ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ਵਿਚ ਡਾਇਲਸਿਸ ਕੇਂਦਰ ਸ਼ੁਰੂ ਕੀਤੇ ਜਾਣਗੇ।

ਅਜੀਤ ਡੈਸਕ 10-10-2026
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਨਗਰ ਨਿਗਮ ਦੇ ਹਸਪਤਾਲਾਂ ਵਿਚ ਡਾਇਲਸਿਸ ਕੇਂਦਰ ਸ਼ੁਰੂ ਕੀਤੇ ਜਾਣਗੇ। ਨਗਰ ਨਿਗਮ ਦੇ 7 ਹਸਪਤਾਲਾਂ ਵਿਚ ਸਰਵਜਨਿਕ ਨਿੱਜੀ ਸਾਂਝੇਦਾਰੀ (ਪੀ. ਪੀ. ਪੀ.) ਮਾਡਲ ਦੇ ਅਧੀਨ ਡਾਇਲਸਿਸ ਕੇਂਦਰ ਸ਼ੁਰੂ ਹੋਣਗੇ। ਇਸ ਵਿਚ ਹਰੇਕ ਹਸਪਤਾਲ ਵਿਚਡਾਇਲਸਿਸ ਸੇਵਾਵਾਂ ਨੂੰ ਕਿਫਾਇਤੀ ਦਰਾਂ ’ਤੇ ਲਾਗੂ ਕਰਵਾਇਆ ਜਾਵੇਗਾ। ਇਸ ਲਈ ਹਰੇਕ ਡਾਇਲਸਿਸ ਕੇਂਦਰ ਵਿਚ 10 ਮਸ਼ੀਨਾਂ ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਮਾਮਲੇ ਵਿਚ ਮੇਅਰ ਪ੍ਰਵੇਸ਼ ਵਾਹੀ ਦਾ ਕਹਿਣਾ ਹੈ ਕਿ ਕਿਡਨੀ ਦੇ ਮਰੀਜ਼ਾਂ ਨੂੰ ਨਿਯਮਿਤ ਡਾਇਲਸਿਸ ਸੇਵਾਵਾਂ ਪ੍ਰਦਾਨ ਕਰਨ ਲਈ ਇਸ ਯੋਜਨਾ ਨੂੰ ਤਿਆਰ ਕੀਤਾ ਗਿਆ ਹੈ। ਇਸ ਵਿਚ ਨਗਰ ਨਿਗਮ ਨੇ ਮਲਕਾ ਗੰਜ, ਹਿੰਦੂ ਰਾਓ ਹਸਪਤਾਲ, ਸਵਾਮੀ ਦਿਆਨੰਦ ਹਸਪਤਾਲ, ਯੂ. ਪੀ. ਐਸ. ਸੀ. ਸਿਹਤ ਕੇਂਦਰ, ਮਾਤਾ ਗੁਜਰੀ ਹਸਪਤਾਲ, ਪੂਰਨਿਮਾ ਸੇਠੀ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਵੀਰ ਸਾਵਰਕਰ ਅਰੋਗਿਆ ਸੰਸਥਾਨ ਵਿਚ ਡਾਇਲਸਿਸ ਕੇਂਦਰ ਸ਼ੁਰੂ ਕੀਤੇ ਜਾਣਗੇ।
ਪਿਛਲੀ ਖ਼ਬਰ ਪੁਲਿਸ ਨੇ ਟਰੱਕ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼ ਅਗਲੀ ਖ਼ਬਰ ‘ ਗੁਰੂ ਕੇ ਲੰਗਰ’ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਗੰਭੀਰ ਮਾਮਲਾ, ਦੋਸ਼ੀਆਂ ਖ਼ਿਲਾਫ਼ ਹੋਏ ਸਖ਼ਤ ਕਾਰਵਾਈ - ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।