10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡੀ. ਏ. ਵੀ. ਗਰਲਜ਼ ਕਾਲਜ ਤੇ ਨਗਰ ਨਿਗਮ ਨੇ ਸਾਂਝੇ ਸਹਿਯੋਗ ਹੇਠ ਯੋਗਾ ਸਿਖਲਾਈ ਕੈਂਪ ਲਗਾਇਆ

ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਡੀ. ਏ.

ਅਜੀਤ ਡੈਸਕ 10-10-2026
ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਡੀ. ਏ. ਵੀ. ਗਰਲਜ਼ ਕਾਲਜ ਤੇ ਯਮੁਨਾਨਗਰ ਨਗਰ ਨਿਗਮ ਦੇ ਸਾਂਝੇ ਸਹਿਯੋਗ ਹੇਠ ਇਕ ਵਿਸ਼ੇਸ਼ ਯੋਗਾ ਸਿਖਲਾਈ ਕੈਂਪ ਲਗਾਇਆ ਗਿਆ। ਨਹਿਰੂ ਪਾਰਕ ਦੀ ਯੋਗਸ਼ਾਲਾ ਵਿਖੇ ਕਰਵਾਏ ਕਾਲਜ ਦੀਆਂ ਵਿਦਿਆਰਥਣਾਂ ਨੇ ਸੀਨੀਅਰ ਨਾਗਰਿਕਾਂ ਲਈ ਯੋਗਾ ਅਭਿਆਸਾਂ ਦੀ ਅਗਵਾਈ ਕੀਤੀ ਤੇ ਇਕ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕੀਤੀ। ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਤਕ ਜੀਵਨ ਵਿਚ ਸੇਵਾ ਤੇ ਸਮਰਪਣ ਦੇ 25ਵੇਂ ਸਾਲ ਨੂੰ ਸਮਰਪਿਤ ਸੀ। ਕਾਲਜ ਦੀ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਇਸ ਮੌਕੇ ਵਿਸ਼ੇਸ਼ ਮਾਰਗਦਰਸ਼ਨ ਤੇ ਪੂਰਾ ਸਮਰਥਨ ਪ੍ਰਦਾਨ ਕੀਤਾ। ਵਿਭਾਗ ਮੁਖੀ ਡਾ. ਰੰਜਨਾ ਦੀ ਨਿਗਰਾਨੀ ਹੇਠ ਵਿਭਾਗ ਦੇ ਲਗਭਗ 50 ਵਿਦਿਆਰਥੀਆਂ ਨੇ ਨਹਿਰੂ ਪਾਰਕ ਵਿਚ ਯੋਗਾ ਸਕੂਲ ਵਿਚ ਭਾਗ ਲਿਆ ਤੇ ਸੇਵਾ ਸੰਕਲਪ ਅਭਿਆਨ ਨੂੰ ਸਫਲ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ। ਪ੍ਰੋਗਰਾਮ ਦੌਰਾਨ ਡਾ. ਸਮ੍ਰਿਤੀ ਸ਼ਰਮਾ, ਗੁਰਮੀਤ ਕੌਰ ਅਤੇ ਦਿਵਿਆ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿਛਲੀ ਖ਼ਬਰ ਨਸ਼ਾ-ਮੁਕਤ ਭਾਰਤ ਮੁਹਿੰਮ ’ਚ ਐਨ. ਸੀ. ਸੀ. ਕੈਡਿਟਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਖਾਈ ਸਕੂਲ ’ਚ ਮਾਪੇ-ਅਧਿਆਪਕ ਮਿਲਣੀ ਮੌਕੇ ਛਿਮਾਹੀ ਪ੍ਰੀਖਿਆ ਦੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।