08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅਮਰਾ ਗ੍ਰੀਨ ਵਲੋਂ ‘ਫਿੱਟ ਸਿਰਸਾ ਦੌੜ’ ਕੱਲ੍ਹ

ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਵੈਦਵਾਲਾ ਰੋਡ ’ਤੇ ਵਿਕਸਤ ਕੀਤੀ ਜਾ ਰਹੀ ਅਮਰਾ ਗ੍ਰੀਨ ਕਲੋਨੀ ਵੱਲੋਂ 9 ਅਕਤੂਬਰ ਨੂੰ ਸਵੇਰੇ 6 ਵਜੇ 5 ਕਿਲੋਮੀਟਰ ਦੌੜ ਕਰਵਾਈ ਜਾ ਕਰ ਰਹੀ ਹੈ। ਗੋਲਡ ਜਿਮ ਤੇ ਮੂਵਮੈਂਟ ਹਾਊਸ ਦੇ ਸਹਿਯੋਗ ਨਾਲ ‘ਫਿੱਟ ਸਿਰਸਾ ਦੌੜ’ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ।

ਅਜੀਤ ਡੈਸਕ 08-10-2026
ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਵੈਦਵਾਲਾ ਰੋਡ ’ਤੇ ਵਿਕਸਤ ਕੀਤੀ ਜਾ ਰਹੀ ਅਮਰਾ ਗ੍ਰੀਨ ਕਲੋਨੀ ਵੱਲੋਂ 9 ਅਕਤੂਬਰ ਨੂੰ ਸਵੇਰੇ 6 ਵਜੇ 5 ਕਿਲੋਮੀਟਰ ਦੌੜ ਕਰਵਾਈ ਜਾ ਕਰ ਰਹੀ ਹੈ। ਗੋਲਡ ਜਿਮ ਤੇ ਮੂਵਮੈਂਟ ਹਾਊਸ ਦੇ ਸਹਿਯੋਗ ਨਾਲ ‘ਫਿੱਟ ਸਿਰਸਾ ਦੌੜ’ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਹਜ਼ਾਰਾਂ ਨੌਜਵਾਨ ਹਿੱਸਾ ਲੈਣਗੇ। ਇਹ ਦੌੜ ਹੁੱਡਾ ਖੇਤਰ ਵਿਚੋਂ ਲੰਘੇਗੀ ਤੇ ਅਮਰਾ ਗ੍ਰੀਨ ਵਿਖੇ ਸਮਾਪਤ ਹੋਵੇਗੀ। ਸ਼੍ਰੀਮਤ ਬ੍ਰਿਜ ਐਲ.ਐਲ.ਪੀ. ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਧਵ ਜੈਨ ਨੇ ਦੱਸਿਆ ਕਿ 5 ਕਿਲੋਮੀਟਰ ਦੌੜ ਇੱਕ ਸਮਾਜਿਕ ਉਦੇਸ਼ ਦੇ ਹਿੱਸੇ ਵਜੋਂ ਕਰਵਾਈ ਜਾ ਰਹੀ ਹੈ। ਇਸਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਈ.ਐਮ.ਏ. ਅਤੇ ਆਈ.ਡੀ.ਏ. ਸਿਰਸਾ ਦੇ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ 9 ਅਕਤੂਬਰ ਦੀ ਸ਼ਾਮ ਨੂੰ ਡੱਬਵਾਲੀ ਰੋਡ ’ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਇੱਕ ‘ਡਾਕਟਰ ਗਾਲਾ’ ਕਰਵਾਇਆ ਜਾਵੇਗਾ। ਇਸ ਵਿੱਚ ਸੰਗੀਤਕ ਸ਼ਾਮ ਤੇ ਮਜ਼ੇਦਾਰ ਗਤੀਵਿਧੀਆਂ ਸ਼ਾਮਲ ਹੋਣਗੀਆਂ। ਮਾਧਵ ਜੈਨ ਨੇ ਦੱਸਿਆ ਕਿ 10 ਅਕਤੂਬਰ ਨੂੰ ਸਿਰਸਾ ਕਲੱਬ ਵਿਖੇ ਇੱਕ ਪ੍ਰੋਗਰਾਮ ‘ਦਾ ਐਕਵਾ ਰਸ਼’ ਕਰਵਾਇਆ ਜਾਵੇਗਾ ਜਿਸ ਵਿੱਚ ਐਕਵਾ ਜ਼ੁੰਬਾ ਪੇਸ਼ ਕੀਤਾ ਜਾਵੇਗਾ। ਉਸ ਦਿਨ ਰਾਤ 8 ਵਜੇ ਸ਼੍ਰੀਮਤ ਸਿਟੀ ਸੈਂਟਰ ਕੰਪਲੈਕਸ ਵਿਖੇ ਇੱਕ ਬਾਲੀਵੁੱਡ ਡਾਂਸ ਨਾਈਟ ਕਰਵਾਈ ਜਾਵੇਗੀ ਜਿਸ ਵਿੱਚ ਯੋਗਾ ਸੈਸ਼ਨ ਹੋਵੇਗਾ।
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ ’ਚ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸੇਵਾ ਸੰਕਲਪ ਅਭਿਆਨ ਤਹਿਤ ਵਿਕਾਸ ਭਾਰਤ ਸੰਕਲਪ ਸਭਾ ਤੇ ਸੇਵਾ ਜਯੋਤੀ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।