07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਦੋ ਭਗੌੜੇ ਮੁਲਜ਼ਮ ਗ੍ਰਿਫ਼ਤਾਰ

ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਪੁਲਿਸ ਟੀਮ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਭਗੌੜਿਆਂ ਤੇ ਜ਼ਮਾਨਤ ਨਾ ਭਰਨ ਵਾਲਿਆਂ ਨੂੰ ਫੜਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ।

ਅਜੀਤ ਡੈਸਕ 07-10-2026
ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਪੁਲਿਸ ਟੀਮ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਭਗੌੜਿਆਂ ਤੇ ਜ਼ਮਾਨਤ ਨਾ ਭਰਨ ਵਾਲਿਆਂ ਨੂੰ ਫੜਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਫ਼ਸਰ ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਗਬੀਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਵਿਚ ਏ. ਐਸ. ਆਈ. ਅਸ਼ਵਨੀ, ਹੈੱਡ ਕਾਂਸਟੇਬਲ ਸੰਦੀਪ, ਮਹਾਂਵੀਰ, ਰਜਤ ਅਤੇ ਮਹਿਲਾ ਕਾਂਸਟੇਬਲ ਭਾਰਤੀ ਸ਼ਾਮਿਲ ਸਨ। ਸਾਂਝੇ ਯਤਨਾਂ ਰਾਹੀਂ ਟੀਮ ਨੇ ਇਕ ਸੂਚਨਾ ਦੇ ਆਧਾਰ ‘ਤੇ ਭਗੌੜੇ ਅਮਰ ਸਿੰਘ ਪੁੱਤਰ ਫੂਲਚੰਦ ਵਾਸੀ ਮਹਿਲਾਂਵਾਲੀ ਅਤੇ ਰੋਹਿਤ ਕੁਮਾਰ ਉਰਫ਼ ਵਿੱਕੀ ਪੁੱਤਰ ਜੀਤਰਾਮ ਵਾਸੀ ਸਰਵਾ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ। ਦੋਸ਼ੀ ਇਕ ਅਪਰਾਧਿਕ ਮਾਮਲੇ ਵਿਚ ਸ਼ਾਮਿਲ ਸਨ ਅਤੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਮਾਣਯੋਗ ਅਦਾਲਤ ਵਲੋਂ ਭਗੌੜੇ ਐਲਾਨੇ ਗਏ ਸਨ। ਦੋਸ਼ੀ ਪੁਲਿਸ ਤੋਂ ਬਚ ਰਹੇ ਸਨ, ਪਰ ਟੀਮ ਦੀ ਚੌਕਸੀ ਅਤੇ ਯਤਨਾਂ ਸਦਕਾ ਉਨ੍ਹਾਂ ਨੂੰ ਫੜ੍ਹ ਲਿਆ ਗਿਆ।
ਪਿਛਲੀ ਖ਼ਬਰ ਗੁਰਦੁਆਰਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਅਗਲੀ ਖ਼ਬਰ ‘ਮਾਈ ਭਾਗੋ’ ਮੁਹਿੰਮ ਪੰਜਾਬ ’ਚ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਦੇਵੇਗੀ ਅਹਿਮ ਯੋਗਦਾਨ - ਸਰਨਾ ਬੀਬਾ ਬਾਦਲ ਦੇ ਉਪਰਾਲਿਆਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।