04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲੋਕਾਂ ਨੇ ਇਕ ਦਿਨ ਵਿਚ ਜਮ੍ਹਾਂ ਕਰਵਾਇਆ 3.15 ਕਰੋੜ ਜਾਇਦਾਦ ਕਰ

ਜਲੰਧਰ , 3 ਅਕਤੂਬਰ ( ਸ਼ਿਵ )- ਬੀਤੇ ਦਿਨੀਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ । ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.

ਅਜੀਤ ਡੈਸਕ 04-10-2026
ਜਲੰਧਰ , 3 ਅਕਤੂਬਰ ( ਸ਼ਿਵ )- ਬੀਤੇ ਦਿਨੀਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ 10 ਫੀਸਦੀ ਰਿਬੇਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਹੋਣ ਕਾਰਨ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ ਚ ਆਪਣਾ ਬਣਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ । ਅੱਜ ਇੱਕੋ ਦਿਨ ਵਿਚ ਸ਼ਹਿਰ ਵਾਸੀਆਂ ਵਲੋਂ ਲਗਭਗ 3.15 ਕਰੋੜ ਰੁਪਏ ਦਾ ਜਾਇਦਾਦ ਕਰ ਜਮ੍ਹਾਂ ਕਰਵਾਇਆ ਗਿਆ । ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ 10 ਫੀਸਦੀ ਛੋਟ ਦਾ ਲਾਭ ਲੈਂਦਿਆਂ ਸਮੇਂ ਸਿਰ ਜਾਇਦਾਦ ਕਰ ਜਮ੍ਹਾਂ ਕਰਵਾਉਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤੱਕ 40 ਕਰੋੜ ਰੁਪਏ ਜਾਇਦਾਦ ਕਰ ਇਕੱਠਾ ਹੋ ਚੁੱਕਾ ਹੈ । ਜਾਇਦਾਦ ਕਰ ਦੀ ਉਗਰਾਹੀ ਵਧਾਉਣ ਵਿਚ ਸੰਯੁਕਤ ਕਮਿਸ਼ਨਰ , ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਮਹੀਪ ਸਰੀਨ , ਭੁਪਿੰਦਰ ਸਿੰਘ ਬੜਿੰਗ ਅਤ ਰਾਜੀਵ ਰਿਸ਼ੀ ਸਮੇਤ ਵਿਭਾਗੀ ਟੀਮ ਦੀ ਅਹਿਮ ਭੂਮਿਕਾ ਰਹੀ ਹੈ । ਅਧਿਕਾਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਇੰਸਪੈਕਟਰਾਂ ਵਲੋਂ ਫੀਲਡ ’ ਚ ਜਾ ਕੇ ਕੀਤੀ ਮਿਹਨਤ ਸਦਕਾ ਕਰ ਉਗਰਾਹੀ ਵਿਚ ਵਾਧਾ ਹੋਇਆ ਹੈ ।
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ’ਚ ਮਾਂ ਬਗਲਾਮੁਖੀ ਮਹਾਂ ਯੱਗ ਕਰਵਾਇਆ ਅਗਲੀ ਖ਼ਬਰ ਏਸ਼ੀਅਨ ਗੇਮਜ਼ ’ਚ ਹਾਕੀ ਅਧਿਕਾਰੀ ਗੁਰਿੰਦਰ ਸਿੰਘ ਨੂੰ ਵਾਪਸ ਭਾਰਤ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।