ਡੀ. ਸੀ. ਪ੍ਰੀਤੀ ਦੀ ਅਗਵਾਈ ਹੇਠ ਹੋਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ
ਯਮੁਨਾਨਗਰ, 2 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡਿਪਟੀ ਕਮਿਸ਼ਨਰ ਪ੍ਰੀਤੀ ਦੀ ਪ੍ਰਧਾਨਗੀ ਹੇਠ ਮੱਛੀ ਪਾਲਣ ਵਿਭਾਗ ਦੀ ਇਕ ਮੀਟਿੰਗ ਹੋਈ। ਜ਼ਿਲ੍ਹਾ ਮੱਛੀ ਪਾਲਣ ਅਫ਼ਸਰ ਦਿਲਬਾਗ ਸਿੰਘ ਨੇ ਡਿਪਟੀ ਕਮਿਸ਼ਨਰ ਪ੍ਰੀਤੀ ਨੂੰ ਜ਼ਿਲ੍ਹੇ ਵਿਚ ਪੰਚਾਇਤਾਂ ਅਧੀਨ ਤਲਾਬਾਂ ਨੂੰ ਲੀਜ਼ ‘ਤੇ ਦੇਣ ਨਾਲ ਸੰਬੰਧਿਤ ਪ੍ਰਗਤੀ ਤੇ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ ।
ਅਜੀਤ ਡੈਸਕ
03-10-2026