03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਿੰਡ ਅਲੀਕਾਂ ਵਿੱਚ ‘ਆਂਗਨ ਮਿਲਾਨ’ ਪ੍ਰੋਗਰਾਮ ਕਰਵਾਇਆ

ਕਾਲਾਂਵਾਲੀ/ਸਿਰਸਾ, 2 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਪਿੰਡ ਅਲੀਕਾਂ ਦੇ ਆਂਗਨਵਾੜੀ ਕੇਂਦਰ ਵਿੱਚ ‘ਆਂਗਨ ਮਿਲਨ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਭਾਜਪਾ ਡੱਬਵਾਲੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਸ਼ਿਰਕਤ ਕੀਤੀ।

ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਬੱਚਿਆਂ ਨੂੰ ਪੋਸ਼ਣ ਤੇ ਸਿਹਤ ਬਾਰੇ ਜਾਗਰੂਕ ਕਰਦੇ ਹੋਏ। ਤਸਵੀਰ : ਪੰਨੀਵਾਲੀਆ 03-10-2026
ਕਾਲਾਂਵਾਲੀ/ਸਿਰਸਾ, 2 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਪਿੰਡ ਅਲੀਕਾਂ ਦੇ ਆਂਗਨਵਾੜੀ ਕੇਂਦਰ ਵਿੱਚ ‘ਆਂਗਨ ਮਿਲਨ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਭਾਜਪਾ ਡੱਬਵਾਲੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਆਂਗਨਵਾੜੀ ਵਰਕਰਾਂ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਰੇਣੂ ਸ਼ਰਮਾ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਬੱਚਿਆਂ ਦੇ ਸੰਪੂਰਨ ਵਿਕਾਸ, ਪੋਸ਼ਣ ਤੇ ਸਿਹਤ ਨਾਲ ਸਬੰਧਤ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ। ਰੇਣੂ ਸ਼ਰਮਾ ਨੇ ਕਿਹਾ ਕਿ ਇੱਕ ਸਿਹਤਮੰਦ ਤੇ ਸੁਰੱਖਿਅਤ ਬਚਪਨ ਸਮਾਜ ਲਈ ਇੱਕ ਮਜ਼ਬੂਤ ਭਵਿੱਖ ਦੀ ਨੀਂਹ ਹੈ। ਬੱਚਿਆਂ ਦੇ ਸਹੀ ਵਿਕਾਸ ਲਈ ਪੋਸ਼ਣ, ਸਿਹਤ ਤੇ ਸਕਾਰਾਤਮਕ ਵਾਤਾਵਰਣ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਇਸ ਮੌਕੇ ਵਿਜਯੰਤ ਸ਼ਰਮਾ, ਮਹਿੰਦਰ ਬਾਂਸਲ, ਸਰਪੰਚ ਮਲਕੀਤ ਸਿੰਘ, ਜਸਕਰਨ ਸਿੰਘ, ਬਲਕਰਨ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਦੁਕਾਨ ਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੇ ਮਾਮਲੇ ’ਚ ਦੋ ਹੋਰ ਕਾਬੂ ਅਗਲੀ ਖ਼ਬਰ ਟਰਾਂਸਫ਼ਾਰਮਰਾਂ ’ਚੋਂ ਤੇਲ ਚੋਰੀ ਦੇ ਮਾਮਲੇ ਨੇ ਮਚਾਇਆ ਹੜਕੰਪ, ਕਿਸਾਨਾਂ ਵਲੋਂ ਦੋ ਸ਼ੱਕੀ ਵਿਅਕਤੀ ਕਾਬੂ ਕਰ ਕੇ ਕੀਤੇ ਪੁਲਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।