27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟੋਹਾਣਾ ’ਚ ਮਹਾਰਾਜਾ ਅਗਰਸੈਨ ਜੈਅੰਤੀ ਦੀਆਂ ਤਿਆਰੀਆਂ ਜ਼ੋਰਾਂ ’ਤੇ

ਟੋਹਾਣਾ, 26 ਸਤੰਬਰ (ਮਨਜੀਤ ਸਿੰਘ)- ਅਗਰਵਾਲ ਸਭਾ, ਯੁਵਾ ਅਗਰਵਾਲ ਸਭਾ ਤੇ ਮਹਿਲਾ ਅਗਰਵਾਲ ਕਮੇਟੀ ਟੋਹਾਣਾ ਵੱਲੋਂ ਸੂਰਜਵੰਸ਼ੀ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ’ਚ ਜਾ ਕੇ ਜੈਅੰਤੀ ਸਮਾਗਮ ਦੇ ਸੱਦਾ ਪੱਤਰ ਵੰਡੇ ਗਏ।

ਅਜੀਤ ਡੈਸਕ 27-09-2026
ਟੋਹਾਣਾ, 26 ਸਤੰਬਰ (ਮਨਜੀਤ ਸਿੰਘ)- ਅਗਰਵਾਲ ਸਭਾ, ਯੁਵਾ ਅਗਰਵਾਲ ਸਭਾ ਤੇ ਮਹਿਲਾ ਅਗਰਵਾਲ ਕਮੇਟੀ ਟੋਹਾਣਾ ਵੱਲੋਂ ਸੂਰਜਵੰਸ਼ੀ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ’ਚ ਜਾ ਕੇ ਜੈਅੰਤੀ ਸਮਾਗਮ ਦੇ ਸੱਦਾ ਪੱਤਰ ਵੰਡੇ ਗਏ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਰਮੇਸ਼ ਗੋਇਲ, ਰੋਸ਼ਨ ਜਿੰਦਲ, ਵਿਕਾਸ ਸਿੰਗਲਾ ਸਮੇਤ ਯੁਵਾ ਅਗਰਵਾਲ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ। ਸੰਸਥਾ ਵੱਲੋਂ ਦੱਸਿਆ ਗਿਆ ਕਿ ਜੈਅੰਤੀ ਸਮਾਗਮ ’ਚ ਟੋਹਾਣਾ ਦੇ ਪ੍ਰਮੁੱਖ ਉਦਯੋਗਪਤੀ ਟੇਕ ਚੰਦ ਮੋਦੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਨਗਰ ਪਾਲਿਕਾ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ ਤੇ ਉਦਯੋਗਪਤੀ ਮਹੇਸ਼ ਜੈਨ (ਪਿੰਟਾ) ਸਮਾਗਮ ਦੀ ਪ੍ਰਧਾਨਗੀ ਕਰਨਗੇ। ਸਮਾਜ ਸੇਵੀ ਵਿਕਰਮ ਗਰਗ ਤੇ ਸੁਨੀਤਾ ਜੈਨ ਧਰਮਪਤਨੀ ਸੁਰਿੰਦਰ ਜੈਨ (ਡੀਲਕਸ ਵਾਲੇ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਐਡਵੋਕੇਟ ਨਿਸ਼ਾਂਤ ਜੈਨ, ਸਾਬਕਾ ਪ੍ਰਧਾਨ ਯੁਵਾ ਅਗਰਵਾਲ ਸਭਾ ਟੋਹਾਣਾ ਮੁੱਖ ਮਹਿਮਾਨ ਹੋਣਗੇ। ਮੁੱਖ ਸਮਾਗਮ 11 ਅਕਤੂਬਰ 2026, ਐਤਵਾਰ ਨੂੰ ਸ਼ਾਮ 6:15 ਵਜੇ ਸ੍ਰੀ ਰਾਮ ਭਵਨ, ਟੋਹਾਣਾ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ 8:15 ਵਜੇ ਮਹਾਰਾਜਾ ਅਗਰਸੈਨ ਚੌਕ ਵਿਖੇ ਹਵਨ ਯੱਗ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਗੁਰਮਤਿ ਪ੍ਰਚਾਰ ਸੰਬੰਧੀ ਲਗਾਏ ਜਾਣਗੇ ਇਕ ਰੋਜ਼ਾ ਗੁਰਮਤਿ ਸੈਮੀਨਾਰ- ਸੁਖਵਿੰਦਰ ਸਿੰਘ ਅਗਲੀ ਖ਼ਬਰ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਕਰਵਾਇਆ ‘ਆਂਗਨ ਕਾ ਮਿਲਨ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।