27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਡੀ. ਏ. ਵੀ. ਕਾਲਜ ਫਾਰ ਗਰਲਜ਼ ’ਚ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ

ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਅਜੀਤ ਡੈਸਕ 27-09-2026
ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਕਾਲਜ ਫਾਰ ਗਰਲਜ਼ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਤੇ ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਨੇ ਸਾਂਝੇ ਤੌਰ ‘ਤੇ ਏ.ਆਈ., ਆਈਡੀਆਜ਼ ਐਂਡ ਇਨੋਵੇਸ਼ਨ - ਕੈਂਪਸ ਤੋਂ ਵੈਂਚਰ ਤੱਕ ਵਿਸ਼ੇ ‘ਤੇ ਇਕ ਜਾਣਕਾਰੀ ਭਰਪੂਰ ਤੇ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ। ਇਹ ਪ੍ਰੋਗਰਾਮ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਤੇ ਆਈ.ਆਈ.ਸੀ. ਦੀ ਉਪ-ਪ੍ਰਧਾਨ ਡਾ. ਸੁਨੀਤਾ ਕੌਸ਼ਿਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸੀ। ਇਸ ਮੌਕੇ ਮੁੱਖ ਬੁਲਾਰਿਆਂ ਵਿਚ ਯੂ. ਪੀ. ਈ. ਐਸ. ਦੇਹਰਾਦੂਨ ਦੇ ਰਨਵੇਅ ਇਨਕਿਊਬੇਸ਼ਨ ਸੈਂਟਰ ਦੇ ਕੋਰਸ ਲੀਡਰ ਮੋਹਿਤ ਨਾਗਪਾਲ ਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਕਰੀਅਰ ਕੌਂਸਲਰ ਤੇ ਸਹਾਇਕ ਨਿਰਦੇਸ਼ਕ ਸੁਮਿਤ ਵਾਸਨ ਸ਼ਾਮਿਲ ਸਨ। ਇਸ ਦੌਰਾਨ ਮੋਹਿਤ ਨਾਗਪਾਲ ਨੇ ਵਿਦਿਆਰਥੀਆਂ ਨੂੰ ਉੱਦਮਤਾ ਤੇ ਨਵੀਨਤਾ ਦੇ ਵਿਹਾਰਕ ਪਹਿਲੂਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸੁਮਿਤ ਵਾਸਨ ਨੇ ਕੈਂਪਸ ਟੂ ਵੈਂਚਰ ਦੀ ਧਾਰਨਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ । ਇਸ ਮੌਕੇ ਆਈ. ਆਈ. ਸੀ. ਕਨਵੀਨਰ ਵਿਵੇਕ, ਸੀ. ਆਈ. ਆਈ. ਸੀ. ਕੋਆਰਡੀਨੇਟਰ ਮਮਤਾ ਥਾਪਰ, ਡਾ. ਪ੍ਰਿਅੰਕਾ, ਡਾ. ਅਰਚਨਾ ਸਿਰੋਹੀ ਅਤੇ ਡਾ. ਅਮੀਸ਼ਾ ਖਟਕੜ ਨੇ ਅਹਿਮ ਸਹਿਯੋਗ ਦਿੱਤਾ ।
ਪਿਛਲੀ ਖ਼ਬਰ ਹੱਸੂ ਪਿੰਡ ’ਚ ਐਚ. ਐਮ. ਈ. ਐਲ. ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਮੇਗਾ ਸਿਹਤ ਜਾਂਚ ਕੈਂਪ ਅਗਲੀ ਖ਼ਬਰ ਪਿੰਡ ਪੰਜਲਾਸਾ ਵਿਚ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।