22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕੁਝ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

ਅਜੀਤ ਡੈਸਕ 22-09-2026
ਨਵੀਂ ਦਿੱਲੀ, 21 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕੁਝ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਉਪਰੰਤ ਸਕੂਲਾਂ ਵਿਚ ਪੂਰੀ ਤਰ੍ਹਾਂ ਨਾਲ ਹੜਕੰਪ ਮਚ ਗਿਆ ਹੈ। ਪੁਲਿਸ ਨੇ ਇਸ ਮਾਮਲੇ ਪ੍ਰਤੀ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਸਕੂਲਾਂ ਨੂੰ ਈ-ਮੇਲ ਪ੍ਰਾਪਤ ਹੋਈ ਹੈ, ਉਸ ਵਿਚ ਮਦਰ ਇੰਟਰਨੈਸ਼ਨਲ ਸਕੂਲ, ਹੌਜ਼ਪਾਸ ਦਿੱਲੀ ਤੋਂ ਇਲਾਵਾ ਨੇਵੀਂ ਚਿਲਡਰਨ ਸਕੂਲ ਚਾਣਕਿਆਪੁਰੀ ਦਿੱਲੀ ਅਤੇ ਰੋਹਿਣੀ ਸੈਕਟਰ 14 ਸਥਿਤ ਬਾਲ ਭਾਰਤੀ ਸਕੂਲ ਦਿੱਲੀ ਸ਼ਾਮਿਲ ਹਨ, ਇਨ੍ਹਾਂ ਸਕੂਲਾਂ ਦੀ ਗਹਿਰੀ ਜਾਂਚ ਕਰਨ ਵਿਚ ਜੁਟੀ ਹੋਈ ਹੈ। ਇਨ੍ਹਾਂ ਸਕੂਲਾਂ ਨੂੰ ਖ਼ਾਲੀ ਕਰਾ ਲਿਆ ਗਿਆ ਹੈ। ਇਸ ਮਾਮਲੇ ਪ੍ਰਤੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ। ਇਸ ਮੌਕੇ ਬੰਬ ਨਿਰੋਧਕ ਦਸਤਾ ਅਤੇ ਡਾਗ ਸਕਵਾਇਡ ਦੀਆਂ ਟੀਮਾਂ ਪੁੱਜੀਆਂ ਹੋਈਆਂ ਹਨ ਅਤੇ ਉਹ ਆਪਣੇ ਪੱਧਰ ’ਤੇ ਜਾਂਚ ਕਰ ਰਹੀਆਂ ਹਨ। ਪੁਲਿਸ ਨੂੰ ਜਾਂਚ ਕਰਦੇ ਹੋਏ ਕੋਈ ਸ਼ੱਕੀ ਚੀਜ਼ ਅਜੇ ਤੱਕ ਨਹੀਂ ਮਿਲੀ ਪਰ ਫਿਰ ਵੀ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪੁਲਿਸ ਈ-ਮੇਲ ਪ੍ਰਤੀ ਵੀ ਜਾਂਚ ਕਰ ਰਹੀ ਹੈ ਕਿ ਇਹ ਈ-ਮੇਲ ਕਿੱਥੋਂ ਅਤੇ ਕਿਸ ਨੇ ਭੇਜੀ ਹੈ। ਸਥਿਤੀਪੂਰਨ ਤੌਰ ’ਤੇ ਕੰਟਰੋਲ ਵਿਚ ਹੈ।
ਪਿਛਲੀ ਖ਼ਬਰ ਅੰਤਰਰਾਸ਼ਟਰੀ ਗੀਤਾ ਮਹੋਤਸਵ ਸੰਬੰਧੀ ਮੀਟਿੰਗ 24 ਨੂੰ ਅਗਲੀ ਖ਼ਬਰ ਭਾਰਤੀ ਸਮਾਜਿਕ ਮੰਚ ਜੈਡਕਟਾਰ ਨੇ ਨੌਜਵਾਨ ਉਪਭੋਗਤਾਵਾਂ ਦੀ ਨਿੱਜਤਾ ਅਤੇ ਡੇਟਾ ਸੁਰੱਖਿਆ ਨੂੰ ਦਿੱਤੀ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।