13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹਰ ਪਿੰਡ ’ਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਹੋਣਗੇ- ਕੁਲਵੰਤ ਬਾਜ਼ੀਗਰ

ਗੂਹਲਾ ਚੀਕਾ, 12 ਸਤੰਬਰ (ਓ. ਪੀ.

ਅਜੀਤ ਡੈਸਕ 13-09-2026
ਗੂਹਲਾ ਚੀਕਾ, 12 ਸਤੰਬਰ (ਓ.ਪੀ. ਸੈਣੀ)- ਪਿੰਡ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਚਾਬਾ ਪਿੰਡ ਵਿਚ ਇਕ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ। ਗੂਹਲਾ ਦੇ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਢਾਂਡਾ ਫਾਰਮ ਹਾਊਸ ਤੋਂ ਲਖਵਿੰਦਰ ਸਿੰਘ ਦੇ ਫਾਰਮ ਤੱਕ ਬਣਾਈ ਜਾਣ ਵਾਲੀ 23.77 ਲੱਖ ਰੁਪਏ ਦੀ ਪੇਵਰ ਬਲਾਕ ਗਲੀ ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਸਮਾਰੋਹ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਵਿਕਾਸ ਲਈ ਤਰਜੀਹ ਹੋਣੀ ਚਾਹੀਦੀ ਹੈ। ਪੱਕੀਆਂ ਗਲੀਆਂ ਅਤੇ ਬਿਹਤਰ ਸੜਕਾਂ ਨਾ ਸਿਰਫ਼ ਆਵਾਜਾਈ ਦੀ ਸਹੂਲਤ ਦਿੰਦੀਆਂ ਹਨ ਬਲਕਿ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਾਨਾ ਸਹੂਲਤਾਂ ਦੇ ਮਾਮਲੇ ’ਚ ਸਿੱਧਾ ਲਾਭ ਪਹੁੰਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਲੋੜ ਅਨੁਸਾਰ ਵਿਕਾਸ ਕਾਰਜ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਵਿਕਾਸ ਦਾ ਅਸਲ ਲਾਭ ਉਦੋਂ ਹੀ ਹੁੰਦਾ ਹੈ ਜਦੋਂ ਇਸਦਾ ਪ੍ਰਭਾਵ ਪਿੰਡ ਦੀਆਂ ਗਲੀਆਂ ਤੇ ਆਮ ਲੋਕਾਂ ਲਈ ਸਹੂਲਤਾਂ ’ਤੇ ਸਿੱਧਾ ਦਿਖਾਈ ਦਿੰਦਾ ਹੈ। ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ, ਗੁਹਲਾ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਦਰਜਨਾਂ ਗਲੀਆਂ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। ਗੁਹਲਾ ਪੀ.ਏ.ਸੀ.ਐਸ. ਦੇ ਚੇਅਰਮੈਨ ਹਰਜੋਤ ਵੜੈਚ, ਜਗੀਰ ਸਿੰਘ, ਮੰਗਤ ਰਾਮ ਸੰਧੂ, ਜਗਜੀਤ ਰੋਖਾ, ਸਰਪੰਚ ਐਸੋਸੀਏਸ਼ਨ ਗੁਹਲਾ ਦੇ ਪ੍ਰਧਾਨ ਅਮਰਜੀਤ ਸਿੰਘ, ਹੁਸ਼ਿਆਰ ਸਿੰਘ ਤੇ ਹੋਰ ਬਹੁਤ ਸਾਰੇ ਪਤਵੰਤੇ ਤੇ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕ ਸਤਪਾਲ ਜਾਂਬਾ ਨੇ 3.46 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 11ਵਾਂ ਵਿਸ਼ਾਲ ਭੰਡਾਰਾ ਤੇ ਰੁੱਖ ਲਗਾਉਣ ਦਾ ਪ੍ਰੋਗਰਾਮ ਅੱਜ ਪਿੰਡ ਹਰੀਗੜ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।