13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜਾਮੀਆ ਮਿਲੀਆ ਦੇ ਗਰਲਜ਼ ਹੋਸਟਲ ’ਚ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਜੰਮੂ-ਕਸ਼ਮੀਰ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ ਮੈੱਸ ਵਿਚ ਪਰੋਸੇ ਜਾਣ ਵਾਲੇ ਖਾਣੇ ਦੀ ਕਥਿਤ ਮਾੜੀ ਗੁਣਵੱਤਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ।

ਅਜੀਤ ਡੈਸਕ 13-09-2026
ਨਵੀਂ ਦਿੱਲੀ, 12 ਸਤੰਬਰ (ਜਗਤਾਰ ਸਿੰਘ)- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਜੰਮੂ-ਕਸ਼ਮੀਰ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ ਮੈੱਸ ਵਿਚ ਪਰੋਸੇ ਜਾਣ ਵਾਲੇ ਖਾਣੇ ਦੀ ਕਥਿਤ ਮਾੜੀ ਗੁਣਵੱਤਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ । ਵਿਦਿਆਰਥਣਾਂ ਵੱਲੋਂ ਬੀਤੀ ਰਾਤ ਤੋਂ ਸੈਂਟੇਨਰੀ ਗੇਟ ਨੇੜੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ । ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਵਿਦਿਆਰਥੀ ਸੰਗਠਨ ਏ.ਆਈ.ਐਸ.ਏ. ਵੱਲੋਂ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀ ਵਿਦਿਆਰਥਣਾਂ ਦਾ ਦੋਸ਼ ਹੈ ਕਿ ਹੋਸਟਲ ਮੈੱਸ ਵਿਚ ਖਾਣੇ ਦੀ ਗੁਣਵੱਤਾ ਲੰਬੇ ਸਮੇਂ ਤੋਂ ਮਾੜੀ ਹੈ। ਵਿਦਿਆਰਥਣਾਂ ਮੁਤਾਬਿਕ ਕਈ ਵਾਰੀ ਖਾਣੇ ਵਿਚ ਕੀੜੇ-ਮਕੌੜੇ ਅਤੇ ਕੱਚ ਦੇ ਟੁਕੜੇ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਨਿਕਲਿਆ ਹੈ। ਏ.ਆਈ.ਐਸ.ਏ. ਦੇ ਸਕੱਤਰ ਸੌਰਭ ਨੇ ਦੋਸ਼ ਲਗਾਇਆ ਕਿ ਕੰਟੀਨ ਠੇਕੇਦਾਰ ਪਿਛਲੇ ਚਾਰ ਸਾਲਾਂ ਤੋਂ ਹੋਸਟਲ ਕੰਟੀਨ ਚਲਾ ਰਿਹਾ ਹੈ ਹਾਲਾਂਕਿ ਹਰ ਸਾਲ ਇੱਕ ਨਵਾਂ ਠੇਕਾ ਜਾਰੀ ਕੀਤਾ ਜਾਂਦਾ ਹੈ। ਵਿਦਿਆਰਥੀ ਸੰਗਠਨ ਨੇ ਕੰਟੀਨ ਸੰਚਾਲਕ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਕਥਿਤ ਮਿਲੀਭੁਗਤ ਦੀ ਜਾਂਚ ਦੀ ਵੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਸੰਸਕ੍ਰਿਤ ਉਤਸਵ ਮਨਾਇਆ ਅਗਲੀ ਖ਼ਬਰ ਥਾਣੇ ’ਚ ਖਾਧੀ ਜ਼ਹਿਰ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਕਿਸਾਨ ਯੂਨੀਅਨ ਨੇ ਥਾਣੇ ਅੱਗੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।