10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਹੀਦ ਚੌਕ ਦੇ ਨਵ-ਨਿਰਮਾਣ ’ਚ ਮਾੜੇ ਮਟੀਰੀਅਲ ਦੀ ਵਰਤੋਂ ਦਾ ਦੋਸ਼

ਟੋਹਾਣਾ , 9 ਸਤੰਬਰ ( ਮਨਜੀਤ ਸਿੰਘ ਮੰਨੀ )- ਟੋਹਾਣਾ ਦੇ ਸ਼ਹੀਦ ਭਗਤ ਸਿੰਘ ਚੌਕ ਦੇ ਚੱਲ ਰਹੇ ਨਵ - ਨਿਰਮਾਣ ਦੇ ਕੰਮ ਵਿੱਚ ਤੈਅ ਮਾਪਦੰਡਾਂ ਅਨੁਸਾਰ ਮਟੀਰੀਅਲ ਦੀ ਵਰਤੋਂ ਨਾ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ( ਚੜੂਨੀ ) ਤੇ ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਦੇ ਆਗੂਆਂ ਵੱਲੋਂ ਕੰਮ ਦੀ ਗੁਣਵੱਤਾ ’ ਤੇ ਸਵਾਲ ਖੜ੍ਹੇ ਕੀਤੇ ਗਏ ਹਨ । ਇਸ ਸਬੰਧੀ ਜਥੇਬੰਦੀਆਂ ਦੇ ਆਗੂਆਂ ਨੇ ਐੱਸ .

ਅਜੀਤ ਡੈਸਕ 10-09-2026
ਟੋਹਾਣਾ , 9 ਸਤੰਬਰ ( ਮਨਜੀਤ ਸਿੰਘ ਮੰਨੀ )- ਟੋਹਾਣਾ ਦੇ ਸ਼ਹੀਦ ਭਗਤ ਸਿੰਘ ਚੌਕ ਦੇ ਚੱਲ ਰਹੇ ਨਵ - ਨਿਰਮਾਣ ਦੇ ਕੰਮ ਵਿੱਚ ਤੈਅ ਮਾਪਦੰਡਾਂ ਅਨੁਸਾਰ ਮਟੀਰੀਅਲ ਦੀ ਵਰਤੋਂ ਨਾ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ( ਚੜੂਨੀ ) ਤੇ ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਦੇ ਆਗੂਆਂ ਵੱਲੋਂ ਕੰਮ ਦੀ ਗੁਣਵੱਤਾ ’ ਤੇ ਸਵਾਲ ਖੜ੍ਹੇ ਕੀਤੇ ਗਏ ਹਨ । ਇਸ ਸਬੰਧੀ ਜਥੇਬੰਦੀਆਂ ਦੇ ਆਗੂਆਂ ਨੇ ਐੱਸ . ਡੀ . ਐੱਮ . ਟੋਹਾਣਾ ਆਕਾਸ਼ ਸ਼ਰਮਾ ਨੂੰ ਮੰਗ ਪੱਤਰ ਸੌਂਪ ਕੇ ਸ਼ਹੀਦ ਚੌਕ ਦੇ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਨਕਸ਼ੇ ਤੇ ਤੈਅ ਮਾਪਦੰਡਾਂ ਅਨੁਸਾਰ ਕੰਮ ਕਰਵਾਉਣ ਦੀ ਮੰਗ ਕੀਤੀ । ਭਾਰਤੀ ਕਿਸਾਨ ਯੂਨੀਅਨ ( ਚੜੂਨੀ ) ਜ਼ਿਲ੍ਹਾ ਫਤਿਹਾਬਾਦ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਚੌਕ ਵਿਖੇ ਚੱਲ ਰਹੇ ਕੰਮ ਦਾ ਖੁਦ ਮੌਕੇ ’ ਤੇ ਜਾ ਕੇ ਜਾਇਜ਼ਾ ਲਿਆ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ - ਵਟਾਂਦਰੇ ਤੋਂ ਬਾਅਦ ਹੀ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ’ ਚ ਲਿਆਂਦਾ ਗਿਆ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਸ਼ਹੀਦ ਚੌਕ ਦੇ ਨਿਰਮਾਣ ਵਿੱਚ ਤੈਅ ਮਿਆਰ ਅਨੁਸਾਰ ਮਟੀਰੀਅਲ ਨਹੀਂ ਲਗਾਇਆ ਜਾ ਰਿਹਾ ਤੇ ਸਿਰਫ਼ ਕੰਮ ਚਲਾਊ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ । ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਬਲਾਕ ਟੋਹਾਣਾ ਦੇ ਪ੍ਰਧਾਨ ਮਨਜੀਤ ਸਿੰਘ ਪੂਰਨ ਮਾਜਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਵਾਲੇ ਇਸ ਚੌਕ ਦੇ ਨਿਰਮਾਣ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਲੰਮੇ ਸੰਘਰਸ਼ , ਧਰਨਿਆਂ ਤੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਸ਼ਹੀਦ ਚੌਕ ਲਈ 42 ਲੱਖ ਰੁਪਏ ਦਾ ਬਜਟ ਮਨਜ਼ੂਰ ਕਰਵਾਇਆ ਗਿਆ ਹੈ ਤੇ ਇਸ ਰਕਮ ਦੇ ਇੱਕ - ਇੱਕ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਰਕਮ ਦੀ ਵਰਤੋਂ ਵਿੱਚ ਕਿਸੇ ਕਿਸਮ ਦੀ ਬੇਨਿਯਮੀ ਜਾਂ ਭ੍ਰਿਸ਼ਟਾਚਾਰ ਹੁੰਦਾ ਹੈ ਤਾਂ ਇਹ ਸਿਰਫ਼ ਲੋਕਾਂ ਦੇ ਪੈਸੇ ਨਾਲ ਧੋਖਾ ਨਹੀਂ , ਸਗੋਂ ਸ਼ਹੀਦਾਂ ਦਾ ਵੀ ਅਪਮਾਨ ਹੋਵੇਗਾ । ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਕੀਮਤ ’ ਤੇ ਚੌਕ ਦੇ ਨਿਰਮਾਣ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ । ਮਨਜੀਤ ਸਿੰਘ ਪੂਰਨ ਮਾਜਰਾ ਨੇ ਦੱਸਿਆ ਕਿ ਸ਼ਹੀਦ ਚੌਕ ਦੇ ਨਿਰਮਾਣ ਲਈ ਜਿੱਥੇ ਬੇਸ ਤਿਆਰ ਕੀਤਾ ਜਾਣਾ ਹੈ ਉੱਥੇ ਲੋੜ ਅਨੁਸਾਰ ਮਿੱਟੀ ਤੇ ਰੋੜੀ ਦੀ ਚੰਗੀ ਤਰ੍ਹਾਂ ਕੁਟਾਈ ਕਰਕੇ ਉਸ ਤੋਂ ਬਾਅਦ ਬੀਮ ਤਿਆਰ ਕੀਤੇ ਜਾਣੇ ਹਨ ਜਿਨ੍ਹਾਂ ਵਿੱਚ ਮੋਟੇ ਸਰੀਏ ਦੀ ਵਰਤੋਂ ਕੀਤੀ ਜਾਣੀ ਹੈ ਪਰ ਮੌਕੇ ’ ਤੇ ਜਾਂਚ ਦੌਰਾਨ ਉਨ੍ਹਾਂ ਨੂੰ ਕੰਮ ਤੇ ਮਟੀਰੀਅਲ ਵਿੱਚ ਕਥਿਤ ਤੌਰ ’ ਤੇ ਕਈ ਕਮੀਆਂ ਨਜ਼ਰ ਆਈਆਂ । ਉਨ੍ਹਾਂ ਕਿਹਾ ਕਿ ਕੰਮ ਤੈਅ ਨਕਸ਼ੇ ਤੇ ਮਾਪਦੰਡਾਂ ਅਨੁਸਾਰ ਨਹੀਂ ਹੋ ਰਿਹਾ । ਉਨ੍ਹਾਂ ਮੰਗ ਕੀਤੀ ਕਿ ਸ਼ਹੀਦ ਚੌਕ ਦੇ ਪੂਰੇ ਨਿਰਮਾਣ ਕਾਰਜ ਦੀ ਆਰ . ਸੀ . ਸੀ . ਮਾਹਿਰਾਂ ਦੀ ਮਦਦ ਨਾਲ ਜਾਂਚ ਕਰਵਾਈ ਜਾਵੇ ਤੇ ਨਕਸ਼ੇ ਵਿੱਚ ਦਰਸਾਏ ਮਾਪਦੰਡਾਂ ਅਨੁਸਾਰ ਹੀ ਸਹੀ ਮਟੀਰੀਅਲ ਦੀ ਵਰਤੋਂ ਕਰਕੇ ਕੰਮ ਮੁਕੰਮਲ ਕਰਵਾਇਆ ਜਾਵੇ । ਕਿਸਾਨ ਆਗੂਆਂ ਨੇ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਵਿਵਹਾਰ ਦੀ ਵੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਸ਼ਹੀਦ ਚੌਕ ਵਰਗੇ ਮਹੱਤਵਪੂਰਨ ਜਨਤਕ ਕੰਮ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ 42 ਲੱਖ ਰੁਪਏ ਦੀ ਰਕਮ ਕਿਸ ਤਰ੍ਹਾਂ ਖਰਚ ਕੀਤੀ ਜਾ ਰਹੀ ਹੈ । ਇਸ ਮੌਕੇ ਸੇਵਾ ਸਿੰਘ , ਰਾਮਫਲ ਖੋਬੜਾ , ਨਰਿੰਦਰ ਕੁਮਾਰ , ਗੁਰਬਚਨ ਸਿੰਘ , ਹਰਪਾਲ ਸਿੰਘ ਪੂਰਨ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ।
ਪਿਛਲੀ ਖ਼ਬਰ ਜੇਕਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਤੇ ਮੌਕੇ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ... ਅਗਲੀ ਖ਼ਬਰ ਡਾ. ਅਰਵਿੰਦਰ ਸਿੰਘ ਭੱਲਾ ਦੇ ਸਿੱਖ ਗੁਰੂਆਂ ’ਤੇ ਖੋਜ ਪ੍ਰੋਜੈਕਟ ਨੂੰ ਆਈ. ਸੀ. ਐੱਚ. ਆਰ ਦੁਆਰਾ ਪ੍ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।