09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਜਰਾ ਐਮ. ਐਸ. ਪੀ. ’ਤੇ ਖਰੀਦਣ ਦੀ ਕੀਤੀ ਮੰਗ

ਸਿਰਸਾ, 8 ਸਤੰਬਰ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਬਾਜਰਾ ਐਮ. ਐਸ.

ਅਜੀਤ ਡੈਸਕ 09-09-2026
ਸਿਰਸਾ, 8 ਸਤੰਬਰ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਨੈਸ਼ਨਲ ਲੋਕ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਬਾਜਰਾ ਐਮ.ਐਸ.ਪੀ. ’ਤੇ ਖਰੀਦਣ ਦੀ ਮੰਗ ਕੀਤੀ ਹੈ। ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜੱਸਾ ਨੇ ਕਿਹਾ ਕਿ ਸਰਕਾਰ ਨੇ ਬਾਜਰੇ ਲਈ ਐਮ.ਐਸ.ਪੀ. ਦਰ 2,900 ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਹੈ ਪਰ ਇਸ ਫਸਲ ਨੂੰ ਖਰੀਦਣ ਪ੍ਰਤੀ ਸਰਕਾਰ ਦੀ ਉਦਾਸੀਨ ਹੈ। ਜਿਸ ਕਾਰਨ ਨਿੱਜੀ ਖੇਤਰ ਦੇ ਵਪਾਰੀ ਇਸਨੂੰ ਸਿਰਫ਼ 1,900 ਤੋਂ 2,000 ਪ੍ਰਤੀ ਕੁਇੰਟਲ ’ਤੇ ਖਰੀਦ ਰਹੇ ਹਨ। ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜੱਸਾ ਨੇ ਕਿਹਾ ਕਿ ਸਰਕਾਰ ਦੀ ਉਦਾਸੀਨਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਜਰੇ ਦੀ ਖਰੀਦ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ, ਜਿਸ ਕਾਰਨ ਬਾਜਰਾ ਉਤਪਾਦਕਾਂ ਨੂੰ ਆਪਣੀ ਉਪਜ ਵੇਚਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਾਜਰਾ ਉਤਪਾਦਕਾਂ ਦੇ ਫਾਇਦੇ ਲਈ ਉਹ ਕਣਕ ਅਤੇ ਸਰ੍ਹੋਂ ਸਮੇਤ ਹੋਰ ਫਸਲਾਂ ਦੀ ਤਰ੍ਹਾਂ ਬਾਜਰੇ ਨੂੰ ਪੋਰਟਲ ’ਤੇ ਰਜਿਸਟਰ ਕੀਤਾ ਜਾਏ ਤੇ ਇਸ ਨੂੰ ਐਮ.ਐਸ.ਪੀ. ਦੇ ਖਰੀਦਿਆ ਜਾਵੇ।
ਪਿਛਲੀ ਖ਼ਬਰ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਹਮਲਾ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਛੇ ਨੌਜਵਾਨ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।