09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਮਰਸੀਬਲ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ’ਚ ਦੋ ਨੌਜਵਾਨ ਕਾਬੂ

ਟੋਹਾਣਾ, 8 ਸਤੰਬਰ (ਮਨਜੀਤ ਸਿੰਘ)- ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਕੀ ਚੰਡੀਗੜ੍ਹ ਰੋਡ ਟੋਹਾਣਾ ਦੀ ਟੀਮ ਨੇ ਖੇਤਾਂ ਵਿੱਚ ਲੱਗੇ ਸਮਰਸੀਬਲ ਬੋਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੌਰਭ ਪੁੱਤਰ ਅਜੂਬਾ ਵਾਸੀ ਵਾਰਡ ਨੰਬਰ 2, ਰਾਜਨਗਰ ਟੋਹਾਣਾ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਸ਼੍ਰਵਣ ਮੰਡਾਲ ਵਾਸੀ ਰਾਜਨਗਰ ਟੋਹਾਣਾ ਵਜੋਂ ਹੋਈ ਹੈ।

ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਚੋਰ ਪੁਲਿਸ ਚੌਕੀ ਟੋਹਾਣਾ ਦੀ ਹਿਰਾਸਤ ਵਿੱਚ। ਤਸਵੀਰ : ਮਨਜੀਤ ਸਿੰਘ ਟੋਹਾਣਾ 09-09-2026
ਟੋਹਾਣਾ, 8 ਸਤੰਬਰ (ਮਨਜੀਤ ਸਿੰਘ)- ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਕੀ ਚੰਡੀਗੜ੍ਹ ਰੋਡ ਟੋਹਾਣਾ ਦੀ ਟੀਮ ਨੇ ਖੇਤਾਂ ਵਿੱਚ ਲੱਗੇ ਸਮਰਸੀਬਲ ਬੋਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਸੌਰਭ ਪੁੱਤਰ ਅਜੂਬਾ ਵਾਸੀ ਵਾਰਡ ਨੰਬਰ 2, ਰਾਜਨਗਰ ਟੋਹਾਣਾ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਸ਼੍ਰਵਣ ਮੰਡਾਲ ਵਾਸੀ ਰਾਜਨਗਰ ਟੋਹਾਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਪੁਲਿਸ ਚੌਕੀ ਚੰਡੀਗੜ੍ਹ ਰੋਡ ਦੇ ਇੰਚਾਰਜ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਸਬੰਧੀ ਪਿੰਡ ਕਾਲਵਣ, ਜ਼ਿਲ੍ਹਾ ਜੀਂਦ ਵਾਸੀ ਕ੍ਰਿਸ਼ਨ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਬਲਿਆਲਾ ਹੈੱਡ ਟੋਹਾਣਾ ਨੇੜੇ ਖੇਤੀਬਾੜੀ ਲਈ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇਸ ਦੇ ਨਾਲ ਲੱਗਦੀ ਜ਼ਮੀਨ ਵਿੱਚ ਵੀ ਸਮਰਸੀਬਲ ਬੋਰ ਲੱਗੇ ਹੋਏ ਹਨ। ਸ਼ਿਕਾਇਤ ਅਨੁਸਾਰ 5 ਅਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਖੇਤਾਂ ਵਿੱਚ ਲੱਗੇ ਸਮਰਸੀਬਲ ਬੋਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਦੌਰਾਨ ਸ਼ਿਕਾਇਤਕਰਤਾ ਦੇ ਦੋ ਸਮਰਸੀਬਲ ਬੋਰਾਂ ਤੋਂ ਕਰੀਬ 60 ਫੁੱਟ ਅਤੇ ਨਾਲ ਲੱਗਦੇ ਖੇਤ ਵਿੱਚ ਲੱਗੇ ਇੱਕ ਸਮਰਸੀਬਲ ਬੋਰ ਤੋਂ ਕਰੀਬ 30 ਫੁੱਟ ਤਾਰ ਚੋਰੀ ਕੀਤੀ ਗਈ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਥਾਣਾ ਸ਼ਹਿਰੀ ਟੋਹਾਣਾ ਵਿੱਚ ਮੁਕੱਦਮਾ ਨੰਬਰ 267 ਮਿਤੀ 7 ਸਤੰਬਰ 2026 ਨੂੰ ਧਾਰਾ 303(2) ਬੀ.ਐੱਨ.ਐੱਸ. ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਦੌਰਾਨ ਅਹਿਮ ਸੁਰਾਗ ਇਕੱਠੇ ਕਰਦਿਆਂ ਸੌਰਭ ਅਤੇ ਕ੍ਰਿਸ਼ਨ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਰਾਜ ਪੱਧਰੀ ਐਸ. ਜੀ. ਐਫ.ਆਈ. ਸ਼ਤਰੰਜ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੋਹਾਣਾ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ 3 ਨਸ਼ਾ ਤਸਕਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।