ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਵਕੀਲਾਂ ਦੇ ਚੈਂਬਰ ਇਮਾਰਤ ’ਚ ਲਿਫਟ ਦਾ ਉਦਘਾਟਨ ਕੀਤਾ
ਟੋਹਾਣਾ, 5 ਸਤੰਬਰ (ਮਨਜੀਤ ਸਿੰਘ)- ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਟੋਹਾਣਾ ਵਿੱਚ ਐਡਵੋਕੇਟਾਂ ਦੇ ਚੈਂਬਰ ਇਮਾਰਤ ਵਿੱਚ ਲਿਫਟ ਸਹੂਲਤ ਦਾ ਉਦਘਾਟਨ ਕੀਤਾ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵੱਲੋਂ ਲਿਫਟ ਦੀ ਸਥਾਪਨਾ ਲਈ 16 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ।
ਅਜੀਤ ਡੈਸਕ
06-09-2026