06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬਹਾਦਰ ਕੇ ਦਾ ਜਥਾ ਚੰਡੀਗੜ੍ਹ ਮੋਰਚੇ ਲਈ ਰਵਾਨਾ

ਪੰਜੇ ਕੇ ਉਤਾੜ, 5 ਸਤੰਬਰ (ਪੱਪੂ ਸੰਧਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਚੱਲ ਰਹੇ ਮੋਰਚੇ ’ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਇਕਾਈ ਬਹਾਦਰ ਕੇ ਦਾ ਜਥਾ ਬਲਾਕ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਦੀ ਅਗਵਾਈ ਹੇਠ ਰਵਾਨਾ ਹੋਇਆ। ਪ੍ਰਧਾਨ ਸੁਖਦੇਵ ਢੋਟ ਨੇ ਦੱਸਿਆ ਕਿ ਚੰਡੀਗੜ੍ਹ ਚੱਲ ਰਹੇ ਮੋਰਚੇ ਵਿਚ ਲਗਾਤਾਰ ਵੱਡੀ ਗਿਣਤੀ ’ਚ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।

ਅਜੀਤ ਡੈਸਕ 06-09-2026
ਪੰਜੇ ਕੇ ਉਤਾੜ, 5 ਸਤੰਬਰ (ਪੱਪੂ ਸੰਧਾ)- ਸੰਯੁਕਤ ਕਿਸਾਨ ਮੋਰਚੇ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਚੱਲ ਰਹੇ ਮੋਰਚੇ ’ਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਇਕਾਈ ਬਹਾਦਰ ਕੇ ਦਾ ਜਥਾ ਬਲਾਕ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਦੀ ਅਗਵਾਈ ਹੇਠ ਰਵਾਨਾ ਹੋਇਆ। ਪ੍ਰਧਾਨ ਸੁਖਦੇਵ ਢੋਟ ਨੇ ਦੱਸਿਆ ਕਿ ਚੰਡੀਗੜ੍ਹ ਚੱਲ ਰਹੇ ਮੋਰਚੇ ਵਿਚ ਲਗਾਤਾਰ ਵੱਡੀ ਗਿਣਤੀ ’ਚ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ। ਅੱਜ ਬਲਾਕ ਗੁਰੂਹਰਸਹਾਏ ਦੀ ਬਹਾਦਰ ਕੇ ਇਕਾਈ ਦਾ ਜਥਾ ਭੇਜਿਆ ਜਾ ਰਿਹਾ ਹੈ। ਇਹ ਮੋਰਚਾ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਜਥੇ ਵਿਚ ਬਲਾਕ ਮੀਤ ਪ੍ਰਧਾਨ ਰਜਿੰਦਰ ਪਾਲ (ਸੋਨੂੰ), ਮੰਗਤ ਰਾਮ ਇਕਾਈ ਪ੍ਰਧਾਨ ਬਹਾਦਰ ਕੇ, ਮੀਤ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਸੁਭਾਸ਼ ਚੰਦਰ, ਪ੍ਰੇਮ ਚੰਦ, ਓਮ ਪ੍ਰਕਾਸ਼, ਅਸ਼ੋਕ ਕੁਮਾਰ, ਹਰਮੇਸ਼ ਲਾਲ, ਅਮੋਲਕ ਚੰਦ, ਚੰਦਨ ਕੁਮਾਰ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਐਂਟੀ ਸਨੈਚਿੰਗ ਸੈੱਲ ਨੇ ਲੋਕਾਂ ਦੇ ਝਪਟੇ, ਗੁੰਮ ਤੇ ਚੋਰੀ ਹੋਏ ਮੋਬਾਈਲ ਮਾਲਕਾਂ ਨੂੰ ਸੌਂਪੇ ਅਗਲੀ ਖ਼ਬਰ ਜਨਮ ਅਸ਼ਟਮੀ ’ਤੇ ਗਊਸ਼ਾਲਾ ਕਮੇਟੀ ਨੇ ਭਾਜਪਾ ਆਗੂ ਐਡਵੋਕੇਟ ਰਾਜੇਸ਼ ਸ਼ਰਮਾ ਪਿੰਟੂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।