06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰੂ ਨਾਨਕ ਖਾਲਸਾ ਕਾਲਜ ਦੇ ਸਹਾਇਕ ਪ੍ਰੋ. ਰਾਜੂ ਦਾ ਸਵਾਮੀ ਵਿਵੇਕਾਨੰਦ ਪ੍ਰਾਈਡ ਅਚੀਵਰਸ ਐਵਾਰਡ ਨਾਲ ਸਨਮਾਨ

ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰੋ. ਰਾਜੂ ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ (ਬੀ.

ਅਜੀਤ ਡੈਸਕ 06-09-2026
ਯਮੁਨਾਨਗਰ, 5 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰੋ. ਰਾਜੂ ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ (ਬੀ. ਐੱਡ.) ਨੂੰ ਵਕਾਰੀ ‘ਸਵਾਮੀ ਵਿਵੇਕਾਨੰਦ ਪ੍ਰਾਈਡ ਅਚੀਵਰਸ ਐਵਾਰਡ-ਰਾਸ਼ਟਰੀ ਅਧਿਆਪਕ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਰਾਸ਼ਟਰੀ ਪੱਧਰ ਦਾ ਪੁਰਸਕਾਰ ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਧੀਨ ਰਜਿਸਟਰਡ ਵੈਲਿਡ ਫਾਊਂਡੇਸ਼ਨ ਪੱਛਮੀ ਬੰਗਾਲ (ਗੈਰ-ਮੁਨਾਫ਼ਾ ਸੰਗਠਨ) ਦੁਆਰਾ ਦਿੱਤਾ ਗਿਆ ਹੈ। ਇਹ ਪੁਰਸਕਾਰ ਸਿੱਖਿਆ ਦੇ ਖੇਤਰ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਇਕ ਅਧਿਆਪਕ ਵਜੋਂ ਉੱਤਮਤਾ ਪ੍ਰਤੀ ਵਚਨਬੱਧਤਾ ਦੇ ਸਨਮਾਨ ‘ਚ ਦਿੱਤਾ ਗਿਆ। ਇਸ ਪ੍ਰਾਪਤੀ ‘ਤੇ ਗੁਰੂ ਨਾਨਕ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਅਤੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਸਹਾਇਕ ਪ੍ਰੋ. ਰਾਜੂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਭੱਲਾ ਨੇ ਕਿਹਾ ਕਿ ਇਹ ਗੁਰੂ ਨਾਨਕ ਖਾਲਸਾ ਕਾਲਜ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਿੱਖਿਆ ਵਿਭਾਗ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਸਹਾਇਕ ਪ੍ਰੋ. ਰਾਜੂ ਨੂੰ ਇਸ ਰਾਸ਼ਟਰੀ ਮਾਨਤਾ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਨਗਰ ਨਿਗਮ ਤੇ ਫਾਇਰ ਕਰਮਚਾਰੀਆਂ ਨੇ ਹੜਤਾਲ ਦੇ 31ਵੇਂ ਦਿਨ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ vapar

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।