ਨਗਰ ਨਿਗਮ ਨੇ ਸ਼ਹਿਰ ’ ਚ ਲੱਗੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਵਾਇਆ ਕੂੜਾ ਇਕੱਠਾ ਕਰਨ ਦੇ ਕੰਮ ’ਚ ਅੜਚਣ ਪੈਦਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
ਯਮੁਨਾਨਗਰ, 24 ਅਗਸਤ (ਗੁਰਦਿਆਲ ਸਿੰਘ ਨਿਮਰ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਵਿਚਕਾਰ ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਨਗਰ ਨਿਗਮ ਨੇ ਪੁਲਿਸ ਦੀ ਮੌਜੂਦਗੀ ਵਿਚ ਜੇ.
ਕ
ਕਾਰਪੋਰੇਸ਼ਨ ਲੋਡਰ ਕੂੜੇ ਦੇ ਢੇਰ ਨੂੰ ਸਾਫ਼ ਕਰਦਾ ਹੋਇਆ। ਤਸਵੀਰ : ਨਿਮਰ
25-08-2026
ਯਮੁਨਾਨਗਰ, 24 ਅਗਸਤ (ਗੁਰਦਿਆਲ ਸਿੰਘ ਨਿਮਰ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਵਿਚਕਾਰ ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਨਗਰ ਨਿਗਮ ਨੇ ਪੁਲਿਸ ਦੀ ਮੌਜੂਦਗੀ ਵਿਚ ਜੇ. ਸੀ. ਬੀ. ਅਤੇ ਲੋਡਰਾਂ ਦੀ ਵਰਤੋਂ ਕਰਕੇ ਹੜਤਾਲ ਦੌਰਾਨ ਸ਼ਹਿਰ ਵਿਚ ਕੂੜੇ ਦੇ ਢੇਰਾਂ ਨੂੰ ਸਾਫ਼ ਕੀਤਾ। ਚੀਫ ਸੈਨੀਟੇਸ਼ਨ ਇੰਸਪੈਕਟਰ ਹਰਜੀਤ ਸਿੰਘ, ਚੀਫ ਸੈਨੀਟੇਸ਼ਨ ਇੰਸਪੈਕਟਰ ਵਿਨੋਦ ਬੇਨੀਵਾਲ, ਚੀਫ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ ਅਤੇ ਚੀਫ ਸੈਨੀਟੇਸ਼ਨ ਇੰਸਪੈਕਟਰ ਅਮਿਤ ਕੰਬੋਜ ਦੀ ਅਗਵਾਈ ਵਾਲੀਆਂ ਟੀਮਾਂ ਸਾਰੇ 22 ਨਗਰ ਨਿਗਮ ਵਾਰਡਾਂ ਵਿਚ ਸਫ਼ਾਈ ਦਾ ਕੰਮ ਕਰ ਰਹੀਆਂ ਹਨ। ਨਗਰ ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਕਰਮਚਾਰੀ ਹੜਤਾਲ ਦੀ ਆੜ ਵਿਚ ਹੋਰ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਨੂੰ ਰੋਕਦਾ ਹੈ ਜਾਂ ਕੂੜਾ ਇਕੱਠਾ ਕਰਨ ਵਿਚ ਰੁਕਾਵਟ ਪਾਉਂਦਾ ਹੈ, ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿਗਮ ਦੀ ਤਰਜੀਹ ਸ਼ਹਿਰ ਵਿਚ ਸੁਚਾਰੂ ਸਫ਼ਾਈ ਪ੍ਰਣਾਲੀ ਬਣਾਈ ਰੱਖਣਾ ਅਤੇ ਆਮ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣਾ ਹੈ। ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਕਿਹਾ ਕਿ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਦੂਜੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਨਿਭਾਉਣ ਤੋਂ ਰੋਕਣਾ ਉੱਚਿਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਫ਼ਾਈ ਪ੍ਰਣਾਲੀ ਵਿਚ ਕਿਸੇ ਵੀ ਤਰ੍ਹਾਂ ਦੀ ਵਿਘਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਰੋਕਿਆ ਜਾਂਦਾ ਹੈ ਜਾਂ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਫ਼ਾਈ ਅਤੇ ਅੱਗ ਬੁਝਾਊ ਕਰਮਚਾਰੀਆਂ ਦੀਆਂ ਕਈ ਮੰਗਾਂ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਵਿਵਸਥਾਵਾਂ ਵਿਚ 440 ਰੁ. ਦਾ ਮਹੀਨਾਵਾਰ ਵਰਦੀ ਭ ੱਤਾ, ਬਰਾਬਰ ਕੰਮ ਲਈ ਬਰਾਬਰ ਤਨਖਾਹ ਅਤੇ ਯੋਗ ਕਰਮਚਾਰੀਆਂ ਲਈ ਬਕਾਏ ਵਰਗੇ ਲਾਭ, ਐਲ. ਟੀ. ਸੀ., ਘੱਟੋ-ਘੱਟ ਉਜਰਤ, ਈ. ਐਸ. ਆਈ, ਅਤੇ ਈ. ਪੀ. ਐਫ. ਸ਼ਾਮਿਲ ਹਨ। ਸਫ਼ਾਈ ਕਰਮਚਾਰੀਆਂ ਨੂੰ 2,000 ਰੁ. ਦਾ ਮਹੀਨਾਵਾਰ ਜੋਖਮ ਭੱਤਾ, ਹਮਦਰਦੀ ਸਹਾਇਤਾ 5 ਲੱਖ ਰੁ. ਤੋਂ ਵਧਾ ਕੇ 10 ਰੁ. ਲੱਖ ਕਰਨ, ਅਤੇ 50 ਲੱਖ ਰੁ. ਦਾ ਮੌਤ ਅਤੇ ਸਥਾਈ ਅਪੰਗਤਾ ਬੀਮਾ ਅਤੇ ਹਾਦਸਿਆਂ ਦੀ ਸਥਿਤੀ ਵਿਚ 25 ਲੱਖ ਰੁ. ਪ੍ਰਦਾਨ ਕਰਨ ਲਈ ਵੀ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ ਗਈ ਹੈ। ਯੋਗ ਕਰਮਚਾਰੀਆਂ ਨੂੰ ਪੀ. ਐਮ. ਜੇ. ਏ. ਵਾਈ. ਚਿਰਾਯੂ ਯੋਜਨਾ ਵਿਚ ਸ਼ਾਮਿਲ ਕਰਨ ਅਤੇ ਮੈਡੀਕਲ ਅਤੇ ਕੈਜ਼ੁਅਲ ਛੁੱਟੀ ਦੇਣ ਲਈ ਵੀ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਨੇ ਕਿਹਾ ਕਿ ਸਰਕਾਰ ਇਸ ਸਮੇਂ ਨਗਰ ਨਿਗਮ ਦੀ ਸਫ਼ਾਈ ਅਤੇ ਫਾਇਰਫਾਈਟਰਾਂ ਦੀਆਂ ਰੈਗੂਲਰਾਈਜ਼ੇਸ਼ਨ ਦੀਆਂ ਮੰਗਾਂ ਦੀ ਕਾਨੂੰਨੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ‘ਤੇ ਸਕਾਰਾਤਮਕ ਪ੍ਰਗਤੀ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਅਤੇ ਜਨਤਕ ਸਹੂਲਤ ਨਾਲ ਅੰਦੋਲਨ ਦੇ ਨਾਂਅ ‘ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਨਗਰ ਨਿਗਮ ਮਸ਼ੀਨਾਂ ਦੀ ਵਰਤੋਂ ਕਰਕੇ ਕੂੜਾ ਇਕੱਠਾ ਕਰ ਰਿਹਾ ਹੈ, ਪਰ ਹੜਤਾਲ ‘ਤੇ ਬੈਠੇ ਕਰਮਚਾਰੀ ਕੂੜਾ ਇਕੱਠਾ ਕਰਨ ਤੋਂ ਰੋਕ ਰਹੇ ਹਨ। ਇਸ ਲਈ ਹੁਣ ਪੁਲਿਸ ਦੀ ਮਦਦ ਨਾਲ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਘਰ-ਘਰ ਕੂੜਾ ਇਕੱਠਾ ਕਰਨ ਦਾ ਕੰਮ ਵੀ ਨਿਰਵਿਘਨ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਸਿਰਫ਼ ਘਰ-ਘਰ ਜਾਣ ਵਾਲੇ ਵਾਹਨਾਂ ਨੂੰ ਹੀ ਦੇਣ।