18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਾਖਲ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ 20 ਮੋਟਰਸਾਈਕਲਾਂ ’ਚੋਂ ਪੈਟਰੋਲ ਚੋਰੀ ਦਾ ਮਾਮਲਾ ਭਖਿਆ * ਪੀੜਤ ਯਾਤਰੀਆਂ ਨੇ ਪਾਰਕਿੰਗ ਸਟਾਫ ’ਤੇ ਗਾਲੀ-ਗਲੋਚ ਦੇ ਦੋਸ਼ ਲਾਏ; ਕਿਸਾਨ ਆਗੂਆਂ ਦੇ ਪਹੁੰਚਣ ’ਤੇ ਪਾਰਕਿੰਗ ਮਾਲਕ ਨੇ ਨੁਕਸਾਨ ਦੀ ਭਰਪਾਈ ਕੀਤੀ * ਚੋਰੀ ਦੀ ਐੱਫ.ਆਈ.ਆਰ. ਦਰਜ ਕਰਨ ਦੀ ਮੰਗ

ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਜਾਖਲ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਪਾਰਕ ਕੀਤੀਆਂ ਕਰੀਬ 20 ਮੋਟਰਸਾਈਕਲਾਂ ਵਿੱਚੋਂ ਪੈਟਰੋਲ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਉਣ ਨਾਲ ਯਾਤਰੀਆਂ ਵਿੱਚ ਰੋਸ ਪੈਦਾ ਹੋ ਗਿਆ। ਪੀੜਤ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਕਾਇਦਾ ਪਾਰਕਿੰਗ ਦੀ ਪਰਚੀ ਕਟਵਾ ਕੇ ਆਪਣੇ ਮੋਟਰਸਾਈਕਲ ਪਾਰਕਿੰਗ ਵਿੱਚ ਖੜ੍ਹੇ ਕੀਤੇ ਸਨ, ਪਰ ਵਾਪਸ ਆਉਣ ’ਤੇ ਕਈ ਮੋਟਰਸਾਈਕਲਾਂ ਦੀਆਂ ਟੈਂਕੀਆਂ ਖਾਲੀ ਮਿਲੀਆਂ।

ਜਾਖਲ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ ਖੜ੍ਹੇ ਮੋਟਰਸਾਈਕਲਾਂ ’ਚੋਂ ਪੈਟਰੋਲ ਚੋਰੀ ਕਰਨ ਦੇ ਮਾਮਲੇ ਵਿੱਚ ਪਹੁੰਚੇ ਕਿਸਾਨ ਆਗੂ। ਤਸਵੀਰ : ਮਨਜੀਤ ਸਿੰਘ ਟੋਹਾਣਾ 18-08-2026
ਟੋਹਾਣਾ, 17 ਅਗਸਤ (ਮਨਜੀਤ ਸਿੰਘ)- ਜਾਖਲ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਪਾਰਕ ਕੀਤੀਆਂ ਕਰੀਬ 20 ਮੋਟਰਸਾਈਕਲਾਂ ਵਿੱਚੋਂ ਪੈਟਰੋਲ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਉਣ ਨਾਲ ਯਾਤਰੀਆਂ ਵਿੱਚ ਰੋਸ ਪੈਦਾ ਹੋ ਗਿਆ। ਪੀੜਤ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਕਾਇਦਾ ਪਾਰਕਿੰਗ ਦੀ ਪਰਚੀ ਕਟਵਾ ਕੇ ਆਪਣੇ ਮੋਟਰਸਾਈਕਲ ਪਾਰਕਿੰਗ ਵਿੱਚ ਖੜ੍ਹੇ ਕੀਤੇ ਸਨ, ਪਰ ਵਾਪਸ ਆਉਣ ’ਤੇ ਕਈ ਮੋਟਰਸਾਈਕਲਾਂ ਦੀਆਂ ਟੈਂਕੀਆਂ ਖਾਲੀ ਮਿਲੀਆਂ। ਜਾਣਕਾਰੀ ਅਨੁਸਾਰ ਜਦੋਂ ਪੀੜਤ ਯਾਤਰੀਆਂ ਨੇ ਇਸ ਸਬੰਧੀ ਪਾਰਕਿੰਗ ਸਟਾਫ ਕੋਲ ਇਤਰਾਜ਼ ਪ੍ਰਗਟ ਕੀਤਾ ਤਾਂ ਮਾਮਲਾ ਕਥਿਤ ਤੌਰ ’ਤੇ ਤਕਰਾਰ ਤੱਕ ਪਹੁੰਚ ਗਿਆ। ਪੀੜਤਾਂ ਨੇ ਪਾਰਕਿੰਗ ਸਟਾਫ ’ਤੇ ਗਾਲੀ-ਗਲੋਚ ਕਰਨ ਦੇ ਦੋਸ਼ ਵੀ ਲਗਾਏ। ਇਸ ਕਾਰਨ ਮੌਕੇ ’ਤੇ ਮਾਹੌਲ ਤਣਾਅਪੂਰਨ ਹੋ ਗਿਆ।ਮਾਮਲੇ ਦੀ ਜਾਣਕਾਰੀ ਮਿਲਣ ’ਤੇ ‘ਪਗੜੀ ਸੰਭਾਲ ਜੱਟਾ’ ਦੇ ਜੱਗੀ ਮਹਲ, ਬਲਦੇਵ ਸਿੰਘ ਚਾਂਦਪੁਰਾ, ਸੰਸਾਰ ਸਿੰਘ ਚਾਂਦਪੁਰਾ ਅਤੇ ਕਿਸਾਨ ਆਗੂ ਗੁਰਦਾਸ ਸਿੰਘ ਕੁਲਰੀਆ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਪੀੜਤ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਪਾਰਕਿੰਗ ਪ੍ਰਬੰਧਕਾਂ ਕੋਲੋਂ ਜਵਾਬ ਮੰਗਿਆ। ਕਿਸਾਨ ਆਗੂਆਂ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਪਾਰਕਿੰਗ ਮਾਲਕ ਸੋਨੂੰ ਵੱਲੋਂ ਮਾਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਪੀੜਤ ਯਾਤਰੀਆਂ ਦੇ ਪੈਟਰੋਲ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਗਈ। ਹਾਲਾਂਕਿ ਪੀੜਤ ਯਾਤਰੀਆਂ ਦਾ ਕਹਿਣਾ ਹੈ ਕਿ ਸਿਰਫ਼ ਨੁਕਸਾਨ ਦੀ ਰਕਮ ਵਾਪਸ ਕਰਨਾ ਕਾਫ਼ੀ ਨਹੀਂ ਹੈ ਅਤੇ ਪੈਟਰੋਲ ਕੱਢਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੀੜਤਾਂ ਨੇ ਚੁੱਕਿਆ ਸਵਾਲ—ਜੇ ਪਾਰਕਿੰਗ ਦੀ ਜ਼ਿੰਮੇਵਾਰੀ ਹੈ ਤਾਂ ਸੁਰੱਖਿਆ ਕੌਣ ਦੇਵੇਗਾ? - ਯਾਤਰੀਆਂ ਨੇ ਸਵਾਲ ਉਠਾਇਆ ਕਿ ਜਦੋਂ ਉਹ ਪਾਰਕਿੰਗ ਦੀ ਪਰਚੀ ਕਟਵਾ ਕੇ ਆਪਣਾ ਵਾਹਨ ਪਾਰਕ ਕਰਦੇ ਹਨ ਤਾਂ ਪਾਰਕਿੰਗ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ? ਉਨ੍ਹਾਂ ਕਿਹਾ ਕਿ ਜੇਕਰ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਵਿੱਚੋਂ ਪੈਟਰੋਲ ਕੱਢਿਆ ਜਾ ਰਿਹਾ ਹੈ ਤਾਂ ਇਹ ਗੰਭੀਰ ਮਾਮਲਾ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪੀੜਤਾਂ ਨੇ ਮੰਗ ਕੀਤੀ ਕਿ ਪਾਰਕਿੰਗ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾਵੇ ਤਾਂ ਜੋ ਪੈਟਰੋਲ ਕੱਢਣ ਵਾਲਿਆਂ ਦੀ ਪਛਾਣ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਰ.ਪੀ.ਐੱਫ. ਵੱਲੋਂ ਵੀ ਦਿੱਤੀ ਚਿਤਾਵਨੀ ਮਾਮਲੇ ਸਬੰਧੀ ਆਰ.ਪੀ.ਐੱਫ. ਵੱਲੋਂ ਪਾਰਕਿੰਗ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਵਾਪਰੀ ਤਾਂ ਪਾਰਕਿੰਗ ਦਾ ਲਾਇਸੈਂਸ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪੀੜਤ ਯਾਤਰੀਆਂ ਨੂੰ ਨੁਕਸਾਨ ਦੀ ਭਰਪਾਈ ਕਰ ਦੇਣਾ ਹੀ ਕਾਫ਼ੀ ਹੈ ਜਾਂ ਪੈਟਰੋਲ ਚੋਰੀ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਕੇ ਦੋਸ਼ੀਆਂ ਦੀ ਪਛਾਣ ਅਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ? ਪੀੜਤ ਯਾਤਰੀ ਅਤੇ ਕਿਸਾਨ ਆਗੂ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਦੀ ਮੰਗ ’ਤੇ ਕਾਇਮ ਹਨ।
ਪਿਛਲੀ ਖ਼ਬਰ ਸਹਿਜਪ੍ਰੀਤ ਕੌਰ ਮੰਨਤ ਨੇ ਇਕੋ ਸਮੇਂ 6 ਸਨਮਾਨ ਹਾਸਿਲ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਟੋਹਾਣਾ ਦੀ ਨੰਦੀਸ਼ਾਲਾ ’ਚ ਤੀਜ ਮਹਾਉਤਸਵ ਮੌਕੇ ਲੱਗਿਆ ਮੇਲਾ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ, ਹਰਿਆਣਵੀ ਕਲਾ ਦੇ ਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।