12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਵਾਤਾਵਰਨ ਦੀ ਸਾਂਭ ਸੰਭਾਲ ਲਈ ‘ਗੁਰਬਾਜ਼ 1313 ਫਾਊਂਡੇਸ਼ਨ’ ਨੇ ਲਗਾਏ ਬੂਟੇ

ਨਵੀਂ ਦਿੱਲੀ,11 ਅਗਸਤ (ਜਗਤਾਰ ਸਿੰਘ)- ਇੱਥੋਂ ਦੀ ਸੁਹਿਰਦ ਸੰਸਥਾ ‘ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਪੱਛਮੀ ਦਿੱਲੀ ਵਿਚ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਅਤੇ ਨਾਲ ਹੀ ਹੋਰਨਾ ਵੀ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਸਮੇਤ ਸਮਾਜ ਭਲਾਈ ਦੇ ਅਨੇਕਾਂ ਹੀ ਕਾਰਜ ਕੀਤੇ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ।

ਅਜੀਤ ਡੈਸਕ 12-08-2026
ਨਵੀਂ ਦਿੱਲੀ,11 ਅਗਸਤ (ਜਗਤਾਰ ਸਿੰਘ)- ਇੱਥੋਂ ਦੀ ਸੁਹਿਰਦ ਸੰਸਥਾ ‘ਗੁਰਬਾਜ਼ 1313 ਫਾਊਂਡੇਸ਼ਨ’ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਪੱਛਮੀ ਦਿੱਲੀ ਵਿਚ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਅਤੇ ਨਾਲ ਹੀ ਹੋਰਨਾ ਵੀ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਬਾਜਵਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਸਮੇਤ ਸਮਾਜ ਭਲਾਈ ਦੇ ਅਨੇਕਾਂ ਹੀ ਕਾਰਜ ਕੀਤੇ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣਾ ਸਭ ਤੋਂ ਉੱਤਮ ਅਤੇ ਸੌਖਾ ਤਰੀਕਾ ਹੈ। ਇਹ ਕਦਮ ਸਾਡੀ ਧਰਤੀ ਨੂੰ ਹਰਾ-ਭਰਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਉੱਤੇ ਜੀਵਨ ਨੂੰ ਬਣਾਈ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਹੀ ਪ੍ਰਦੂਸ਼ਣ ਘਟਾਉਣ ਅਤੇ ਪਾਣੀ ਦੀ ਬੱਚਤ ਕਰਨ ਦੀ ਅਹਿਮ ਲੋੜ ਹੈ। ਇਸ ਮੌਕੇ ਗੁਰਚਰਨ ਸਿੰਘ ਬਾਜਵਾ ਤੋਂ ਇਲਾਵਾ ਰਜਿੰਦਰਪਾਲ ਸਿੰਘ ਡਾਇਰੈਕਟਰ, ਸ਼ਰਨਜੀਤ ਸਿੰਘ,ਜਨਮੀਤ ਕੌਰ ,ਮਨਿੰਦਰ ਸਿੰਘ, ਇੰਦਰਪਾਲ ਸਿੰਘ, ਭੁਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗਜਿੰਦਰ ਸਿੰਘ, ਅਜ਼ਾਦ ਸਿੰਘ,ਰਜਿੰਦਰ ਪਾਲ ਸਿੰਘ ਤੇ ਹੋਰਨਾ ਨੇ ਵੀ ਬੂਟੇ ਲਗਾ ਕੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਮੁਹਿੰਮ ’ਚ ਆਪਣਾ ਯੋਗਦਾਨ ਦਿੱਤਾ ।
ਪਿਛਲੀ ਖ਼ਬਰ ਦੰਗਾ ਪੀੜਤ ਕਮੇਟੀ ਨੇ ਪੀ.ਐਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਨਾਂ ਨੂੰ ਲਿਖੀ ਚਿੱਠੀ ਦਿੱਲੀ ਵਿਚ 1984 ਸਿੱਖ ਕ... ਅਗਲੀ ਖ਼ਬਰ ਟੋਹਾਣਾ ’ਚ ਭਾਜਪਾ ਵਲੋਂ ਤਿਰੰਗਾ ਯਾਤਰਾ, ਸ਼ਹੀਦਾਂ ਨੂੰ ਕੀਤਾ ਨਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।