06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਲੱਗੇ ਆਧੁਨਿਕ ਕੈਮਰੇ

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਇੰਦਰਾ ਗਾਂਧੀ ਏਅਰ ਪੋਰਟ ਦੇ ਬਾਹਰ ਨਾਜਾਇਜ਼ ਪਾਰਕਿੰਗ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਹੁਣ ਇਕ ਤਕਨੀਕ ਦੀ ਵਰਤੋਂ ਠੀਕ ਬੈਠ ਰਹੀ ਹੈ | ਇੱਥੇ ਹੁਣ ਕਈ ਹਾਈ ਡੈਫੀਨੇਸ਼ਨ ਕੈਮਰੇ ਲਗਾਏ ਗਏ ਹਨ | ਇਨ੍ਹਾਂ ਰਾਹੀਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਗੱਡੀਆਂ ਦੇ ਈ-ਚਲਾਨ ਕੀਤੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ਦੇ ਰਸਤਿਆਂ 'ਤੇ ਗੱਡੀਆਂ ਦੀ ਗਲਤ ਪਾਰਕਿੰਗ ਯਾਤਰੀਆਂ ਦੇ ਲਈ ਟਰੈਫਿਕ ਜਾਮ ਦਾ ਕਾਰਨ ਬਨਣ ਦੇ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੀ ਖਤਰਾ ਬਣ ਸਕਦਾ ਹੈ | ਥੋੜੇ ਹੀ ਦਿਨਾਂ ਵਿਚ ਜ਼ਿਆਦਾ ਚਲਾਨ ਹੋਣ ਤੋਂ ਪਤਾ ਲੱਗਦਾ ਹੈ ਕਿ ਲੋਕ ਅਜੇ ਵੀ ਪੂਰੀ ਤਰ੍ਹਾਂ ਨਾਲ ਸੁਚੇਤ ਨਹੀਂ ਹੋਏ ਅਤੇ ਨਾਲ ਹੀ ਗੱਡੀਆਂ ਖੜ੍ਹਾਉਣ ਦੇ ਪ੍ਰਤੀ ਗੰਭੀਰ ਨਹੀਂ ਹੋਏ, ਜਿਸ ਕਰਕੇ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ |
ਪਿਛਲੀ ਖ਼ਬਰ ਪੁਲਿਸ ਨੇ 25 ਲੱਖ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਤਸਕਰ ਕੀਤੇ ਕਾਬੂ ਅਗਲੀ ਖ਼ਬਰ ਗਰਮੀ ਕਾਰਨ ਚਿੜੀਆਘਰ ਦੇ ਜਾਨਵਰ ਹੋਏ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।