06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਟਰਾਂਸਪੋਰਟਾਂ ਦੀ ਤਿੰਨ ਦਿਨਾ ਹੜਤਾਲ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾਈ

ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ.ਆਈ.ਐਮ.ਟੀ.ਸੀ.) ਦੀ ਅਗਵਾਈ ਹੇਠ ਦਿੱਲੀ ਤੇ ਐਨ.ਸੀ.ਆਰ. ਦੀਆਂ 68 ਤੋਂ ਜ਼ਿਆਦਾ ਟਰਾਂਸਪੋਰਟ ਐਸੋਸੀਏਸ਼ਨਾਂ ਨੇ 3 ਦਿਨਾਂ ਦੀ ਕੀਤੀ ਸੰਕੇਤਕ ਹੜਤਾਲ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ ਅਤੇ ਜੋ ਲੋਕ ਦਿੱਲੀ ਆ ਰਹੇ ਹਨ, ਉਨ੍ਹਾਂ ਨੂੰ ਦਿੱਕਤ ਮਹਿਸੂਸ ਹੋ ਰਹੀ ਹੈ | ਇਸ ਚੱਕਾ ਜਾਮ ਵਿਚ ਹਲਕੇ ਕਮਰਸ਼ੀਅਲ ਗੱਡੀਆਂ, ਟਰੱਕ ਤੇ ਟੈਕਸੀਆਂ ਦੇ ਆਪ੍ਰੇਟਰ ਦਿੱਲੀ ਸਰਕਾਰ ਦੁਆਰਾ ਗਰੀਨ ਟੈਕਸ ਵਿਚ ਕੀਤੇ ਗਏ ਵਾਧੇ ਦਾ ਵਿਰੋਧ ਕਰ ਰਹੇ ਹਨ | ਹੜਤਾਲ ਕਾਰਨ ਦਿੱਲੀ ਐਨ.ਸੀ.ਆਰ. ਵਿਚ ਦੁੱਧ, ਫ਼ਲ, ਸਬਜ਼ੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਹਨ | ਹਾਲਾਂਕਿ ਅੋਲਾ-ਉਬਰ ਅਤੇ ਆਟੋ ਇਸ ਹੜਤਾਲ ਵਿਚ ਸ਼ਾਮਿਲ ਨਹੀਂ ਹੋਏ, ਪ੍ਰੰਤੂ ਉਨ੍ਹਾਂ ਨੇ ਟਰਾਂਸਪੋਰਟਾਂ ਦੀ ਮੰਗਾਂ ਪ੍ਰਤੀ ਆਪਣਾ ਸਮਰਥਨ ਦਿੱਤਾ ਹੈ | ਦਿੱਲੀ ਦੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਵਿਚ ਟਰੱਕ ਹੀ ਟਰੱਕ ਖੜ੍ਹੇ ਨਜ਼ਰ ਆ ਰਹੇ ਹਨ | ਟਰਾਂਸਪੋਰਟਾਂ ਦੀ ਨਾਰਾਜ਼ਗੀ ਅਪ੍ਰੈਲ ਤੋਂ ਸ਼ੁਰੂ ਹੋਈ ਹੈ ਜਦੋਂ ਕਿ ਨਵੀਆਂ ਦਰਾਂ ਨੂੰ ਲੈ ਕੇ ਹੈ | ਦਿੱਲੀ ਵਿਚ ਦਾਖ਼ਲ ਦੇਣ ਵਾਲੀਆਂ ਹਲਕੀਆਂ ਗੱਡੀਆਂ ਅਤੇ ਦੋ ਐਕਸਲ ਵਾਲੇ ਟਰੱਕਾਂ 'ਤੇ ਗਰੀਨ ਟੈਕਸ 1400 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਟਰਿੱਪ ਕੀਤਾ ਗਿਆ ਹੈ, ਇਸ ਨਾਲ ਹੀ ਚਾਰ ਐਕਸਲ ਵਾਲੇ ਵੱਡੇ ਟਰੱਕਾਂ ਲਈ ਫ਼ੀਸ 2600 ਤੋਂ ਵਧਾ ਕੇ 4000 ਪ੍ਰਤੀ ਟਰਿੱਪ ਕੀਤੀ ਗਈ | ਜੇਕਰ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਵਿਚਾਰ ਨਹੀਂ ਕੀਤਾ ਗਿਆ ਤਾਂ ਲੱਖਾਂ ਦੀ ਗਿਣਤੀ ਵਿਚ ਟਰੱਕ ਸੜਕਾਂ 'ਤੇ ਨਹੀਂ ਉਤਰਣਗੇ | ਇਸ ਹੜਤਾਲ ਪ੍ਰਤੀ ਦਿੱਲੀ ਸਰਕਾਰ ਤੇ ਟਰਾਂਸਪੋਰਟ ਵਿਭਾਗ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਜਿਸ ਕਰ ਕੇ ਯੂਨੀਅਨ ਦੇ ਆਗੂ ਹੋਰ ਵੀ ਪ੍ਰੇਸ਼ਾਨ ਹੋ ਰਹੇ ਹਨ |
ਟਰਾਂਸਪੋਰਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀਆਂ ਨੀਤੀਆਂ ਕਾਰਨ ਮਾਲਵਾਹਕ ਗੱਡੀਆਂ ਦੇ ਸੰਚਾਲਕਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਲੱਗੇ ਆਧੁਨਿਕ ਕੈਮਰੇ ਅਗਲੀ ਖ਼ਬਰ ਆਈ.ਜੀ. ਕਾਲਜ ਟੋਹਾਣਾ ਵਿਖੇ ਵਿਦਿਆਰਥਣਾਂ ਨਾਲ ਜਾਗਰੂਕਤਾ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।