26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੀਬੀ ਨਿਰਭੈ ਕੌਰ ਦੇ ਗੌਰਵਮਈ ਜੀਵਨ ਇਤਿਹਾਸ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ

ਅਜੀਤ ਡੈਸਕ 18-05-2026
ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)-ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ,ਇਤਿਹਾਸ ਵਿਚ ਸਿੱਖ ਬੀਬੀਆਂ ਬਾਰੇ ਲੈਕਚਰਾਂ ਦੀ ਲੜੀ ਤਹਿਤ 31ਵਾਂ ਵਿਸ਼ੇਸ਼ ਲੈਕਚਰ ਸਿੱਖ ਪੰਥ ਦੀ ਸੂਰਬੀਰ ਸਿੰਘਣੀ, ਬੀਬੀ ਨਿਰਭੈ ਕੌਰ ਦੇ ਗੌਰਵਮਈ ਜੀਵਨ ਇਤਿਹਾਸ ਬਾਰੇ ਕਰਾਇਆ ਗਿਆ ¢ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਇਤਿਹਾਸ ਵਿੱਚ ਸਿੱਖ ਬੀਬੀਆਂ ਦੀ ਲੈਕਚਰ ਲੜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਆਏ ਹੋਏ ਪਤਵੰਤੇ ਸੱਜਣਾ ਦਾ ਰਸਮੀ ਸੁਆਗਤ ਕੀਤਾ ¢ ਮੁੱਖ ਵਕਤਾ ਡਾ. ਹਰਪ੍ਰੀਤ ਕੌਰ (ਪਿ੍ੰਸੀਪਲ ਮਾਤਾ ਸੁੰਦਰੀ ਕਾਲਜ) ਨੇ ਬੀਬੀ ਨਿਰਭੈ ਕੌਰ ਦੇ ਜੀਵਨ ਇਤਿਹਾਸ ਅਤੇ ਸ਼ਹਾਦਤ ਦੀ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮਰਦਾਨਾ ਪਹਿਰਾਵਾ ਪਹਿਨ ਕੇ ਮੁਗ਼ਲ ਜਰਵਾਣਿਆਂ ਦਾ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਅਤੇ ਅਨੋਖੀ ਬਹਾਦਰੀ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਸੀ ¢ ਸਿੱਖ ਇਤਿਹਾਸ ਵਿੱਚੋਂ ਬੀਬੀ ਨਿਰਭੈ ਕੌਰ ਦੇ ਸਿੱਖੀ ਪਿਆਰ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਸਾਨੂੰ ਸੂਰਬੀਰਤਾ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਨਾਲ ਜੋੜਦੀ ਹੈ ¢ ਮੁੱਖ ਮਹਿਮਾਨ ਪ੍ਰੋਫੈਸਰ ਹਰਮਿੰਦਰ ਸਿੰਘ ਨੇ ਕਿਹਾ ਕਿ ਬੀਬੀ ਨਿਰਭੈ ਕੌਰ ਦਾ ਜੀਵਨ ਸਿੱਖ ਬੀਬੀਆਂ ਲਈ ਆਤਮ-ਵਿਸ਼ਵਾਸ ਅਤੇ ਸੂਰਬੀਰਤਾ ਦਾ ਇੱਕ ਅਜਿਹਾ ਮਾਰਗ-ਦਰਸ਼ਕ ਹੈ, ਜੋ ਸਾਨੂੰ ਹਰ ਮੈਦਾਨ ਵਿਚ ਦਿ੍ੜ੍ਹਤਾ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਹੈ ¢ ਸਟੇਜ ਸਕੱਤਰ ਦੀ ਸੇਵਾ ਸਵਰਨ ਸਿੰਘ 'ਸਵਰਨ' ਨੇ ਸੁਚੱਜੇ ਤਰੀਕੇ ਨਾਲ ਨਿਭਾਈ ਅਤੇ ਲੈਕਚਰ ਵਿਚ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ¢
ਪਿਛਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਮਲਸੀਆਂ ਅਗਲੀ ਖ਼ਬਰ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।