11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੁਲਿਸ ਨੇ ਨਕਲੀ ਸੀਮੈਂਟ ਦੀਆਂ ਦੋ ਫੈਕਟਰੀਆਂ ਫੜੀਆਂ

ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਅਪਰਾਧ ਸ਼ਾਖਾ ਨੇ ਨਕਲੀ ਸੀਮੈਂਟ (ਅਲਟਰਾਟੈੱਕ) ਬਣਾਉਣ ਵਾਲੀਆਂ 2 ਫੈਕਟਰੀਆਂ ਜੋ ਗ਼ੈਰ-ਕਾਨੂੰਨੀ ਸਨ, ਦਾ ਪਰਦਾਫਾਸ਼ ਕੀਤਾ ਹੈ ਅਤੇ ਵੱਡੀ ਮਾਤਰਾ ਵਿਚ ਨਕਲੀ ਸੀਮੈਂਟ ਦੀਆਂ ਬੋਰੀਆਂ, ਮਿਲਾਵਟੀ ਸੀਮੈਂਟ, ਕਾਫ਼ੀ ਗਿਣਤੀ ਵਿਚ ਅਲਟਰਾਟੈੱਕ ਸੀਮੈਂਟ ਦੀਆਂ ਖ਼ਾਲੀ ਪਲਾਸਟਿਕ ਦੀਆਂ ਬੋਰੀਆਂ, ਅਲਟਰਾ ਟੈੱਕ ਸੀਮੈਂਟ ਤਿਆਰ ਕਰਨ ਵਾਲੇ ਨਕਲੀ ਸੀਮੈਂਟ ਦੀਆਂ ਬੋਰੀਆਂ, ਖ਼ਰਾਬ ਸੀਮੈਂਟ ਵਾਲਾ ਸਾਮਾਨ ਫੜਿਆ ਹੈ | ਇਸ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਰਿਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਰਿਜਵਾਨ (25) ਵਲੋਂ ਮੰਡੋਲੀ ਇੰਡਸਟਰੀਅਲ ਏਰੀਆ ਅਤੇ ਜਵਾਹਰ ਨਗਰ ਇੰਡਸਟਰੀਅਲ ਏਰੀਆ ਵਿਚ ਚਲਦੀਆਂ ਸਨ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਵਿਚ ਸੰਬੰਧਿਤ ਹੋਰ ਦੋਸ਼ੀਆਂ ਬਾਰੇ ਵੀ ਪਤਾ ਕਰ ਰਹੀ ਹੈ ਤਾਂ ਕਿ ਪੂਰਾ ਮਾਮਲਾ ਸਾਹਮਣੇ ਆ ਸਕੇ | ਪੁਲਿਸ ਨੂੰ ਨਕਲੀ ਸੀਮੈਂਟ ਬਾਰੇ ਸ਼ਿਕਾਇਤ ਮਿਲੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਲਟਰਾਟੈੱਕ, ਬਰਾਂਡ ਦਾ ਨਕਲੀ ਸੀਮੈਂਟ ਵੱਡੇ ਪੱਧਰ 'ਤੇ ਤਿਆਰ ਕੀਤਾ ਜਾ ਰਿਹਾ ਹੈ | ਇਸ ਮਾਮਲੇ ਵਿਚ ਅਪਰਾਧ ਸ਼ਾਖਾ ਨੇ ਇੰਸਪੈਕਟਰ ਸੁਨੀਲ ਕੁੰਡੂ ਅਤੇ ਏ.ਸੀ.ਪੀ. ਨਰਿੰਦਰ ਸਿੰਘ ਦੀ ਨਿਗਰਾਨੀ ਵਿਚ ਇਕ ਟੀਮ ਬਣਾਈ | ਪੁਲਿਸ ਨੇ ਖ਼ਾਸ ਜਾਣਕਾਰੀ ਮਿਲਣ 'ਤੇ ਮੰਡੋਲੀ ਇੰਡਸਟਰੀਅਲ ਏਰੀਆ ਵਿਚ ਛਾਪਾ ਮਾਰਿਆ ਅਤੇ ਮੌਕੇ 'ਤੇ ਪਏ ਸਾਮਾਨ 'ਤੇ ਨਜ਼ਰ ਮਾਰੀ ਜੋ ਕਿ ਨਕਲੀ ਸੀਮੈਂਟ ਬਣਾਉਣ ਲਈ ਵਰਤਿਆ ਜਾਂਦਾ ਸੀ | ਪੁਲਿਸ ਦੋਸ਼ੀ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ |
ਪਿਛਲੀ ਖ਼ਬਰ ਯਮੁਨਾ ਨਦੀ ਦੇ ਆਸ-ਪਾਸ ਰਹਿ ਰਹੇ ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਦਿੱਲੀ ਦੇ ਚਿੜੀਆਘਰ 'ਚ ਹੋਈ ਛੋਟੇ ਭੇੜੀਏ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।