12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਐੱਨ. ਸੀ. ਸੀ. ਕੈਡਿਟਾਂ ਨੇ 'ਆਪ੍ਰੇਸ਼ਨ ਸੰਧੂਰ' ਦੀ ਸਫ਼ਲਤਾ ਦੀ ਪਹਿਲੀ ਵਰ੍ਹੇਗੰਢ ਮਨਾਈ <br/>

ਅਜੀਤ ਡੈਸਕ 09-05-2026

ਯਮੁਨਾਨਗਰ, 8 ਮਈ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐੱਨ. ਸੀ. ਸੀ. ਯਮੁਨਾਨਗਰ ਦੇ ਪ੍ਰਸ਼ਾਸਕੀ ਅਧਿਕਾਰੀ ਅਤੇ ਕਾਰਜਕਾਰੀ ਕਮਾਂਡਿੰਗ ਅਫ਼ਸਰ ਕਰਨਲ ਕੁਮੁਦ ਮੈਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਵਲੋਂ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਦੀ ਪਹਿਲੀ ਵਰ੍ਹੇਗੰਢ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਪੁਸ਼ਪ ਚੱਕਰ ਅਰਪਣ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਕੈਡਿਟਾਂ ਨੇ ਦੇਸ਼ ਦੇ ਵੀਰ ਸੈਨਿਕਾਂ ਦੀ ਦਲੇਰੀ, ਬਲਿਦਾਨ ਅਤੇ ਸਮਰਪਣ ਨੂੰ ਨਮਨ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮਾਰੋਹ 'ਚ ਗੁਰੂ ਨਾਨਕ ਖਾਲਸਾ ਕਾਲਜ ਦੇ 36 ਐੱਨ. ਸੀ. ਸੀ. ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਲੈਫ਼. ਜੋਸ਼ਪ੍ਰੀਤ ਸਿੰਘ, ਜੀ. ਸੀ. ਆਈ. ਸੁਰੱਖਿਆ ਚੌਧਰੀ, ਸੂਬੇਦਾਰ ਮਸਤ ਰਾਮ, ਨਾਇਬ ਸੂਬੇਦਾਰ ਗੌਤਮ, ਬੀ. ਐੱਚ. ਐੱਮ. ਸ਼ੁਕਲਾ ਅਤੇ ਹੌਲਦਾਰ ਅਜੈ ਦੁਬੇ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਕੈਡਿਟਾਂ ਨੂੰ ਦੇਸ਼-ਭਗਤੀ, ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਸਮਾਰੋਹ ਨੇ ਕੈਡਿਟਾਂ 'ਚ ਰਾਸ਼ਟਰ ਪ੍ਰਤੀ ਏਕਤਾ, ਸਮਰਪਣ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ |

ਪਿਛਲੀ ਖ਼ਬਰ ਸੀ. ਡੀ. ਐੱਲ. ਯੂਨੀਵਰਸਿਟੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ 'ਤੇ ਵਿਗਿਆਨ ਤੇ ਨਵੀਨਤਾ ਦਾ ਜਸ਼ਨ ਮਨਾਇਆ <br/> ਅਗਲੀ ਖ਼ਬਰ ਹਜ਼ਾਰਾਂ ਰੁਪਏ ਦੀ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।