19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰਿਸ਼ੀ ਨਗਰ 'ਚ ਲਟਕਦੀਆਂ ਤਾਰਾਂ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸ਼ਕੂਰ ਬਸਤੀ ਦੇ ਰਿਸ਼ੀ ਨਗਰ ਦਾ ਪੂਰਾ ਇਲਾਕਾ ਬਿਜਲੀ ਅਤੇ ਕੇਬਲ ਤਾਰਾਂ ਨਾਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ | ਗਲੀਆਂ-ਮੁਹੱਲਿਆਂ ਦੇ ਖੰਭਿਆਂ 'ਤੇ ਤਾਰਾਂ ਹੀ ਤਾਰਾਂ ਵੱਡੀ ਗਿਣਤੀ ਵਿਚ ਲਟਕਦੀਆਂ ਵੇਖੀਆਂ ਜਾ ਸਕਦੀਆਂ ਹਨ | ਇਨ੍ਹਾਂ ਤਾਰਾਂ ਦਾ ਖਮਿਆਜ਼ਾ ਇੱਥੇ ਰਹਿਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਕਈ ਲੋਕਾਂ ਦੇ ਘਰਾਂ ਵਾਲੇ ਗੇਟ 'ਤੇ ਕੇਬਲ ਅਤੇ ਹੋਰ ਤਾਰਾਂ ਲਟਕਦੀਆਂ ਹਨ, ਜਿਸ ਨਾਲ ਘਰ ਵਾਲਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਬੀਤੇ ਦਿਨੀਂ ਇਨ੍ਹਾਂ ਤਾਰਾਂ ਦੇ ਪ੍ਰਤੀ ਕੇਬਲ ਵਾਲਿਆਂ ਦੇ ਨਾਲ ਲੋਕਾਂ ਦਾ ਝਗੜਾ ਵੀ ਹੋਇਆ ਹੈ ਪ੍ਰੰਤੂ ਫਿਰ ਵੀ ਤਾਰਾਂ ਦਾ ਜਮਾਵੜਾ ਉਸੇ ਹੀ ਤਰ੍ਹਾਂ ਦਾ ਲੱਗਿਆ ਹੋਇਆ ਹੈ |
ਰਿਸ਼ੀ ਨਗਰ ਵਿਚ ਇਨ੍ਹਾਂ ਦਿਨਾਂ ਵਿਚ 4-5 ਮੰਜ਼ਿਲੇ ਫਲੈਟ ਬਣੇ ਹੋਏ ਹਨ ਅਤੇ ਹੋਰ ਵੀ ਬਣਾਏ ਜਾ ਰਹੇ ਹਨ | ਇਨ੍ਹਾਂ ਵਿਚ ਰਹਿਣ ਵਾਲੇ ਲੋਕ ਕੇਬਲ ਦਾ ਕੁਨੈਕਸ਼ਨ ਲੈਂਦੇ ਹਨ, ਜਿਸ ਨਾਲ ਤਾਰਾਂ ਹੀ ਤਾਰਾਂ ਇਕੱਠੀਆਂ ਹੋਣ 'ਤੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ | ਇਨ੍ਹਾਂ ਲੋਕਾਂ 'ਤੇ ਕੌਣ ਕਾਰਵਾਈ ਕਰੇਗਾ, ਇਸ ਬਾਬਤ ਕਿਸੇ ਨੂੰ ਵੀ ਨਹੀਂ ਪਤਾ |
ਪਿਛਲੀ ਖ਼ਬਰ ਸਿੱਖੀ ਭਾਵਨਾਵਾਂ ਨੂੰ ਕੀਤਾ ਨਜ਼ਰਅੰਦਾਜ਼, ਇਸ ਲਈ ਲੋਕਾਂ ਨੇ ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ ਨੂੰ ਨਕਾਰਿਆ- ਸ... ਅਗਲੀ ਖ਼ਬਰ ਦਿੱਲੀ ਪੁਲਿਸ ਚਲਾ ਰਹੀ ਹੈ 'ਨਸ਼ਾ ਮੁਕਤ ਭਾਰਤ ਅਭਿਆਨ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।