19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦਸਵੀਂ ਕਲਾਸ ਦੀ ਦੂਸਰੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਹੋਏ ਜਾਰੀ

ਅਜੀਤ ਡੈਸਕ 08-05-2026
ਨਵੀਂ ਦਿੱਲੀ, 7 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਦਸਵੀਂ ਦੀ ਦੂਸਰੀ ਬੋਰਡ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ | ਇਹ ਪ੍ਰੀਖਿਆ 15 ਮਈ ਤੋਂ ਲੈ ਕੇ 21 ਮਈ ਤੱਕ ਹੋਵੇਗੀ | ਇਹ ਐਡਮਿਟ ਕਾਰਡ ਸਕੂਲ ਵਲੋਂ ਦਿੱਤੇ ਜਾਣਗੇ | ਪ੍ਰੀਖਿਆ ਕੇਂਦਰ ਵਿਚ ਸਵੇਰੇ 10 ਵਜੇ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਦਾ ਪ੍ਰਵੇਸ਼ ਨਹੀਂ ਕੀਤਾ ਜਾਵੇਗਾ | ਸੀ.ਬੀ.ਐਸ.ਈ. ਨੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀਖਿਆ ਦੇਣ ਲਈ ਸਮੇਂ ਸਿਰ ਪੁੱਜਣ, ਕਿਉਂਕਿ ਮੌਸਮ ਅਤੇ ਟਰੈਫਿਕ ਸਮੱਸਿਆ ਨੂੰ ਵੇਖਦੇ ਹੋਏ ਸਮੇਂ ਸਿਰ ਵਿਦਿਆਰਥੀ ਆਪਣੇ ਘਰਾਂ ਵਿਚੋਂ ਨਿਕਲਣ | ਸੀ.ਬੀ.ਐਸ.ਈ. ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀ ਆਪਣੇ ਸਕੂਲ ਦੀ ਵਰਦੀ ਵਿਚ ਹੀ ਪ੍ਰੀਖਿਆ ਦੇਣ ਲਈ ਕੇਂਦਰ 'ਤੇ ਆਉਣ ਅਤੇ ਨਾਲ ਸਕੂਲ ਦਾ ਆਈ.ਡੀ. ਕਾਰਡ ਤੇ ਐਡਮਿਟ ਕਾਰਡ ਜ਼ਰੂਰ ਲੈ ਕੇ ਆਉਣ |
ਪਿਛਲੀ ਖ਼ਬਰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜੀਵਨ ਰੱਖਿਅਕ ਦਵਾਈਆਂ ਦੇ ਅੰਤਰਰਾਜੀ ਗਰੋਹ ਦਾ ਕੀਤਾ ਪਰਦਾਫਾਸ਼ ਅਗਲੀ ਖ਼ਬਰ ਜੋਤੀ ਬਾਬਾ ਗਰੋਹ ਦਾ ਇਕ ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।