27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਜਪਾ ਸੰਵਿਧਾਨਕ ਸੰਸਥਾਵਾਂ ਦੀ ਕਰ ਰਹੀ ਦੁਰਵਰਤੋਂ: ਵਿਰਕ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਨਾ ਮਿਲਣ 'ਤੇ ਕੀਤਾ ਚਿੰਤਾ ਦਾ ਪ੍ਰਗਟਾਵਾ <br/>

ਸੀ.ਪੀ.ਆਈ. ਦੀ ਮੀਟਿੰਗ 'ਚ ਮੌਜੂਦ ਵਰਕਰ ਤੇ ਆਗੂ | ਤਸਵੀਰ : ਪੰਨੀਵਾਲੀਆ <br/> 07-05-2026
ਸਿਰਸਾ, 6 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਮੀਟਿੰਗ ਬਾਬਾ ਬੰਤਾ ਸਿੰਘ ਭਵਨ ਰਾਣੀਆਂ 'ਚ ਕਾਮਰੇਡ ਕੁਲਦੀਪ ਸਿੰਘ ਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜ ਰਾਜਾਂ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਕੀਤੀ ਗਈ | ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਅਤੇ ਸੰਵਿਧਾਨ ਦੇ ਵਿਰੁੱਧ ਜਾ ਕੇ ਦੇਸ਼ ਦੇ ਸਾਰੇ ਸੰਵਿਧਾਨਕ ਸੰਸਥਾਨਾਂ ਦੀ ਦੁਰਵਰਤੋਂ ਕੀਤੀ ਅਤੇ ਸੱਤਾ ਵਿਚ ਤਬਦੀਲੀ ਲਿਆਉਣ ਲਈ ਹਰ ਤਰ੍ਹਾਂ ਦੇ ਸਾਧਨ ਵਰਤੇ ਹਨ |
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਖਰੀਦ ਦੌਰਾਨ ਹਰਿਆਣਾ ਸਰਕਾਰ ਦੀਆਂ ਬੇਤੁਕੀਆਂ ਸ਼ਰਤਾਂ ਜਿਵੇਂ ਕਿ ਬਾਇਓਮੈਟਿ੍ਕਸ ਅਤੇ ਟਰੈਕਟਰ ਨੰਬਰ ਪਲੇਟਾਂ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਅਦਾਇਗੀਆਂ ਨਹੀਂ ਮਿਲ ਰਹੀਆਂ ਹਨ | ਕਣਕ ਦੇ ਤੋਲਣ ਅਤੇ ਢੋਆ-ਢੁਆਈ ਵਿਚ ਦੇਰੀ ਹੋ ਰਹੀ ਹੈ | ਕਣਕ ਦੀ ਖਰੀਦ ਵਿੱਚ ਦੇਰੀ ਸੰਬੰਧੀ 7 ਮਈ ਨੂੰ ਮਾਰਕੀਟ ਕਮੇਟੀ ਸਕੱਤਰਾਂ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ | ਬਿਜਲੀ ਬਿੱਲਾਂ ਵਿਚ ਪ੍ਰਸਤਾਵਿਤ ਵਾਧੇ 'ਤੇ ਸਰਕਾਰ ਦੀ ਨਿੰਦਾ ਕੀਤੀ ਗਈ | ਮੀਟਿੰਗ ਦੌਰਾਨ ਹਰਿਆਣਾ ਵਿਚ ਸਫਾਈ ਕਰਮਚਾਰੀਆਂ ਅਤੇ ਫਾਇਰ ਬਿ੍ਗੇਡ ਕਰਮਚਾਰੀ ਸੰਗਠਨਾਂ ਦੇ ਚੱਲ ਰਹੇ ਸੰਘਰਸ਼ਾਂ ਦਾ ਸਮਰਥਨ ਕੀਤਾ ਗਿਆ | ਮਜ਼ਦੂਰਾਂ ਪ੍ਰਤੀ ਹਰਿਆਣਾ ਸਰਕਾਰ ਦੀ ਅਸੰਵੇਦਨਸ਼ੀਲਤਾ ਦੀ ਨਿੰਦਾ ਕੀਤੀ ਗਈ | ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ 24 ਮਈ ਨੂੰ ਪਿੰਡ ਸੰਤਨਗਰ ਵਿਖੇ ਯੁਵਕ ਸਿਖਲਾਈ ਕੈਂਪ ਲਗਾਇਆ ਜਾਵੇਗਾ | ਮੀਟਿੰਗ 'ਚ ਸ਼ਿੰਗਾਰਾ ਸਿੰਘ ਭੁੱਲਰ, ਰੇਸ਼ਮ ਸਿੰਘ, ਗੁਰਨਾਮ ਸਿੰਘ ਮੋਹਨ ਸਿੰਘ ਰਣੀਆਂ, ਕੁਲਵੰਤ ਸਿੰਘ ਰਣੀਆਂ, ਮਿਲਖਰਾਜ, ਸਤਪਾਲ ਸਿੰਘ ਧਨੂਰ, ਬਲਰਾਜ ਸਿੰਘ ਬਣੀ, ਪਿ੍ਤਪਾਲ ਸਿੰਘ ਸਿੱਧੂ, ਸੁਰਜੀਤ ਸਿੰਘ, ਪਾਲਾ ਸਿੰਘ ਰਣੀਆਂ, ਕਿ੍ਪਾਲ ਸਿੰਘ ਚੀਮਾ, ਮਾਲਾ ਰਾਮ, ਰੂਪ ਚੰਦ ਵਿਨਾਇਕ, ਲਕਸ਼ਮਣ ਸਿੰਘ ਸ਼ੇਖਾਵਤ, ਬਾਬਾ ਬਲਬੀਰ ਸਿੰਘ ਜਗਰਾਓਾ, ਬਾਬਾ ਜਗਰੂਪ ਸਿੰਘ ਚੌਬੁਰਜਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ 9 ਨੂੰ ਮਹਾਰਾਣਾ ਪ੍ਰਤਾਪ ਜੈਅੰਤੀ 'ਤੇ ਰਾਜ ਪੱਧਰੀ ਸਮਾਗਮ ਦੇ ਮੱਦੇਨਜ਼ਰ ਮੰਤਰੀ ਨੇ ਦਿੱਤਾ ਸੱਦਾ ਪੱਤਰ <br/> ਅਗਲੀ ਖ਼ਬਰ ਪ੍ਰੀਖਿਆਵਾਂ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।