17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

'ਸਿੱਖ ਕੀਰਤਨ ਐਂਡ ਇਟਸ ਜਰਨੀ' ਪੁਸਤਕ 'ਤੇ ਹੋਈ ਚਰਚਾ

ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਪ੍ਰੋ. ਗੁਰਵਿੰਦਰ ਕੌਰ ਭੋਗਲ ਦੀ ਪੁਸਤਕ 'ਸਿੱਖ ਕੀਰਤਨ ਐਂਡ ਇਟਸ ਜਰਨੀ' 'ਤੇ ਵਿਚਾਰ ਚਰਚਾ ਕੀਤੀ ਗਈ | ਸ਼ੁਰੂ ਵਿਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਪ੍ਰੋ. ਮਦਨ ਗੋਪਾਲ ਸਿੰਘ ਨੇ ਪੁਸਤਕ ਦੇ ਆਧਾਰ 'ਤੇ ਗੁਰਬਾਣੀ ਸੰਗੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਮਾਲ ਦੀ ਰਚਨਾ ਹੈ | ਡਾ. ਅਲੰਕਾਰ ਸਿੰਘ ਨੇ ਕਿਹਾ ਕਿ ਲੇਖਿਕਾਂ ਨੇ ਰਾਗ, ਪੜਤਾਲ, ਘਰ ਤੇ ਹੋਰ ਸੰਗੀਤਕ ਚਿੰਨ੍ਹਾਂ ਦੀ ਗੱਲ ਕੀਤੀ ਹੈ | ਪੁਸਤਕ ਵਿਚ ਲੇਖਿਕਾ ਨੇ ਕੀਰਤਨ, ਗਾਇਕੀ ਦੇ ਨਾਲ-ਨਾਲ ਆਲੇ-ਦੁਆਲੇ 'ਚ ਵਾਪਰਦੇ ਹਾਲਾਤਾਂ ਦਾ ਵੀ ਵਿਸ਼ਲੇਸ਼ਣ ਕੀਤਾ ਹੈ | ਡਾ. ਹਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਇਹ ਪੁਸਤਕ ਕੀਰਤਨ ਪ੍ਰੰਪਰਾ ਨੂੰ ਜਿਊਾਦੇ ਜਾਗਦੇ ਸਫ਼ਰ ਵਾਂਗ ਬਿਆਨ ਕਰਦੀ ਹੈ | ਪੁਸਤਕ ਦੀ ਲੇਖਿਕਾ ਪ੍ਰੋ. ਗੁਰਵਿੰਦਰ ਕੌਰ ਨੇ ਕਿਹਾ ਕਿ ਪੁਸਤਕ ਲਿਖਣ ਵਿਚ ਉਨ੍ਹਾਂ ਨੂੰ 20 ਸਾਲ ਲੱਗੇ ਜੋ ਕਿ ਸੰਗੀਤ ਪ੍ਰੇਮ ਤੇ ਕੋਸ਼ਿਸ਼ਾਂ ਦਾ ਸਿੱਟਾ ਹੈ | ਇਸ ਮੌਕੇ ਗੁਰਸ਼ਰਨ ਕੌਰ ਨੇ ਪੁਸਤਕ 'ਤੇ ਬੋਲਣ ਵਾਲਿਆਂ ਅਤੇ ਵਿਦਿਆਰਥੀਆਂ ਨੂੰ ਸਦਨ ਦੀਆਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਅਖ਼ੀਰ ਵਿਚ ਡਾ. ਮਹਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਚੰਗਾ ਨਤੀਜਾ ਦੇਣ 'ਤੇ ਗੁਰੂ ਅੰਗਦ ਦੇਵ ਸਕੂਲ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਪੰਜਾਬੀ ਵਿਸ਼ੇ 'ਚ ਜੈਸਮੀਨ ਨੇ 100 ਵਿਚੋਂ 99 ਨੰਬਰ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।