10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵਲੋਂ ਬੱਚਿਆਂ ਨੂੰ ਮਾਂ-ਬੋਲੀ ਤੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਕਵਾਇਦ ਸਿੱਖੀ ਨਾਲ ਜੋੜ ਕੇ ਤਿਆਰ ਕੀਤਾ ਗਿਆ 'ਪੰਜਾਬੀ ਸਿਖਲਾਈ ਕਾਇਦਾ' ਬੱਚਿਆਂ ਨੂੰ ਮਾਂ-ਬੋਲੀ ਤੇ ਵਿਰਸੇ ਨਾਲ ਜੋੜਨਾ ਬੇਹੱਦ ਜ਼ਰੂਰੀ - ਪਰਮਜੀਤ ਸਿੰਘ 'ਵੀਰਜੀ'

ਅਜੀਤ ਡੈਸਕ 20-04-2026
ਨਵੀਂ ਦਿੱਲੀ,19 ਅਪ੍ਰੈਲ(ਜਗਤਾਰ ਸਿੰਘ)-'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿਚ ਕੀਤੇ ਰਹੇ ਉਪਰਾਲਿਆਂ ਦੇ ਨਾਲ ਹੀ ਬੱਚਿਆਂ ਤੇ ਹੋਰਨਾ ਨੂੰ ਮਾਂ-ਬੋਲੀ ਪੰਜਾਬੀ ਤੇ ਵਿਰਸੇ ਨਾਲ ਜੋੜਨ ਅਤੇ ਇਸ ਦੀ ਸਿਖਲਾਈ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ¢ ਫਾਊਾਡੇਸ਼ਨ ਦੇ ਮੁਖੀ ਪਰਮਜੀਤ ਸਿੰਘ 'ਵੀਰਜੀ' ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਨੂੰ ਸਿਖਾਉਣ ਤੋਂ ਪਹਿਲਾਂ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ¢ ਇਸੇ ਦੇ ਮੱਦੇਨਜ਼ਰ ਫਾਊਾਡੇਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਕਾਇਦੇ ਰੂਪੀ ਵਿਸ਼ੇਸ਼ 'ਕਿਤਾਬ' ਤਿਆਰ ਕੀਤੀ ਗਈ ਹੈ ਜੋ ਸ਼ਿਵ ਨਗਰ ਇਲਾਕੇ ਸਮੇਤ ਹੋਰਨਾ ਇਲਾਕਿਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਵੰਡੀ ਜਾ ਰਹੀ ਹੈ ¢ ਉਨ੍ਹਾਂ ਦੱਸਿਆ ਕਿ ਇਸ ਪੰਜਾਬੀ ਭਾਸ਼ਾ ਸਿਖਲਾਈ ਕਾਇਦੇ (ਕਿਤਾਬ) ਨੂੰ ਵਿਸ਼ੇਸ਼ ਤੌਰ 'ਤੇ ਸਿੱਖੀ ਨਾਲ ਜੋੜ ਕੇ ਤਿਆਰ ਕੀਤਾ ਗਿਆ ਹੈ, ਜਿਵੇਂ ਕਿ ਇਸ ਕਾਇਦੇ ਵਿਚ , ਕੱਕਾ ਤੋਂ 'ਕਿ੍ਪਾਨ',ਖੱਖਾ ਤੋਂ 'ਖੰਡਾ', ਗੱਗਾ ਤੋਂ 'ਗਤਕਾ' ਤੇ ਘੱਘਾ ਤੋਂ 'ਘੱਲੂਘਾਰਾ' ਵਰਗੀਆਂ ਸਿੱਖੀ ਨਾਲ ਜੁੜੀਆਂ ਚੀਜ਼ਾਂ ਤੇ ਸਿੱਖ ਪ੍ਰਤੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪੰਜਾਬੀ ਭਾਸ਼ਾ ਸਿੱਖਣ ਵਾਲਾ ਬੱਚਾ, ਪੰਜਾਬੀ ਦੇ ਨਾਲ ਨਾਲ ਸਿੱਖੀ ਨਾਲ ਵੀ ਜੁੜਦਾ ਰਹੇ ¢ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦਾ ਜ਼ਿਕਰ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜਿੰਨਾ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਜ਼ਰੂਰੀ ਹੈ, ਪੰਜਾਬੀ ਮਾਂ-ਬੋਲੀ ਦਾ ਸਨਮਾਨ, ਸਤਿਕਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ ¢ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਪਨੀਰੀ ਨੂੰ ਪੰਜਾਬੀ ਭਾਸ਼ਾ ਨਾਲ ਨਾ ਜੋੜਿਆ ਤਾਂ ਉਹ ਭਵਿੱਖ ਵਿਚ ਮਾਂ-ਬੋਲੀ ਤੇ ਵਿਰਸੇ ਨਾਲੋਂ ਟੁੱਟ ਕੇ ਕੋਹਾਂ ਦੂਰ ਜਾ ਸਕਦੇ ਹਨ ¢ ਉਨ੍ਹਾਂ ਨੇ ਸਾਰਿਆਂ ਨੂੰ , ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰਾਹੀਂ ਉਹ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜ ਸਕਣਗੇ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਪੱਖੋਂ ਵਿਕਾਸ ਹੋਵੇਗਾ ¢
ਪਿਛਲੀ ਖ਼ਬਰ ਮਾਤਾ ਸੁੰਦਰੀ ਕਾਲਜ ਵਿਖੇ 'ਗੁਰਬਾਣੀ: ਨੌਜਵਾਨਾਂ ਲਈ ਮਾਰਗ ਦਰਸ਼ਕ ਚਾਨਣ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਅਗਲੀ ਖ਼ਬਰ ਫੋਰਮ ਨੇ ਸ਼ਹੀਦ ਬੀਬੀ ਬਘੇਲ ਕੌਰ ਦੇ ਜੀਵਨ ਇਤਿਹਾਸ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।