10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅੱਜ ਦਿੱਲੀ ਹਾਈ ਕੋਰਟ ਵਿਚ ਦੁਬਾਰਾ ਪੇਸ਼ ਹੋਣਗੇ ਕੇਜਰੀਵਾਲ

ਅਜੀਤ ਡੈਸਕ 20-04-2026
ਨਵੀਂ ਦਿੱਲੀ,19 ਅਪ੍ਰੈਲ (ਜਗਤਾਰ ਸਿੰਘ)- ਆਮ ਆਦਮੀ ਪਾਰਟੀ ਆਗੂ ਸੌਰਭ ਭਾਰਦਵਾਜ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਵਿਚ ਆਪਣੀ ਕਾਨੂੰਨੀ ਲੜਾਈ ਦੇ ਤਹਿਤ ਸੋਮਵਾਰ ਨੂੰ ਫਿਰ ਦਿੱਲੀ ਹਾਈ ਕੋਰਟ ਵਿਚ ਪੇਸ਼ ਹੋਣਗੇ ਪਰ ਇਸ ਵਾਰੀ ਇਹ ਵੀਡੀਓ ਕਾਨਫ਼ਰੰਸਿੰਗ ਦੇ ਜਰੀਏ ਪੇਸ਼ ਹੋਣਗੇ ¢ ਸੌਰਭ ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੇ ਬੱਚਿਆਂ ਨਾਲ ਜੁੜਿਆ ਇੱਕ ਹਲਫ਼ਨਾਮਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਨਹੀਂ ਕੀਤਾ,ਜਿਸ ਦੇ ਲਈ ਖ਼ੁਦ ਪੇਸ਼ ਹੋਣਾ ਪਿਆ ¢ ਹੁਣ ਸੀਬੀਆਈ ਦੇ ਜਵਾਬ ਵਿਚ ਕੇਜਰੀਵਾਲ ਆਪਣਾ ਜਵਾਬ ਦਾਖਲ ਕਰਨਾ ਚਾਹੁੰਦੇ ਹਨ ਪਰ ਉਸ ਨੂੰ ਵੀ ਰਿਕਾਰਡ 'ਤੇ ਨਹੀਂ ਲਿਆ ਜਾ ਰਿਹਾ ¢ ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਦੇ ਪੱਖ ਨੂੰ ਰਿਕਾਰਡ 'ਤੇ ਨਹੀਂ ਲਿਆ ਜਾਵੇਗਾ ਤਾਂ ਨਿਆਂ ਕਿਵੇਂ ਮਿਲੇਗਾ ¢ ਇਸੇ ਸਿਲਸਿਲੇ ਵਿਚ ਕੇਜਰੀਵਾਲ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੋਰਟ ਵਿਚ ਪੇਸ਼ ਹੋਣਗੇ ¢ ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਹਾਈ ਕੋਰਟ ਵਿਚ ਵਰਚੂਅਲ ਰੂਪ ਵਿਚ ਪੇਸ਼ ਹੋਏ ਸੀ¢
ਪਿਛਲੀ ਖ਼ਬਰ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀ ਧਿਰਾਂ 'ਤੇ ਕੀਤਾ ਹਮਲਾ ਕਿਹਾ,ਕਾਂਗਰਸ ਨੂੰ ਲੋਕ-ਸਭਾ ਵਿਚ ਸਿਰਫ਼ ਗਾਂਧੀ ਪਰਿਵਾ... ਅਗਲੀ ਖ਼ਬਰ ਦਿੱਲੀ ਵਿਚ 1984 ਦੀ ਯਾਦਗਾਰ ਸਥਾਪਿਤ ਕਰਨ ਬਾਰੇ ਸਰਕਾਰ ਗੰਭੀਰ ਕਿਉਂ ਨਹੀਂ ? ਰਾਹਤ ਕਮੇਟੀ -1984

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।