17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਟੋਹਾਣਾ ਬਾਰ ਐਸੋਸੀਏਸ਼ਨ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ

ਅਜੀਤ ਡੈਸਕ 16-04-2026
ਟੋਹਾਣਾ, 15 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਬਾਰ ਰੂਮ ਵਿੱਚ ਟੋਹਾਣਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਉਨ੍ਹਾਂ ਦੀ ਤਸਵੀਰ 'ਤੇ ਫ਼ੁਲ ਚੜ੍ਹਾ ਕੇ ਮਨਾਈ ਗਈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਗਿੱਲ ਸਮੈਣ ਨੇ ਹਾਜ਼ਰ ਸਾਰੇ ਵਕੀਲਾਂ ਅਤੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਅੰਬੇਡਕਰ ਦੇ ਜੀਵਨ ਅਤੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸੰਵਿਧਾਨ ਵਿਚ ਜੋ ਵੀ ਅਧਿਕਾਰ ਪ੍ਰਾਪਤ ਹਨ, ਉਨ੍ਹਾਂ ਵਿੱਚ ਡਾ. ਅੰਬੇਡਕਰ ਦਾ ਬੇਹੱਦ ਮਹੱਤਵਪੂਰਨ ਯੋਗਦਾਨ ਹੈ | ਇਸ ਸਮਾਗਮ ਵਿਚ ਪ੍ਰਧਾਨ ਸੁਰੇਸ਼ ਗਿੱਲ, ਮੁੱਖ ਅਧਿਵਕਤਾ ਸਤਪਾਲ ਸਿੰਗਲਾ, ਸੁਭਾਸ਼ ਚੰਦਰ ਗਰਗ, ਚੌਧਰੀ ਵਿਜੈ ਕਿ੍ਸ਼ਨ ਰੰਗਾ, ਅਮਿਤ ਵਰਮਾ, ਸੁਮਿਤ ਵਰਮਾ, ਸਾਬਕਾ ਪ੍ਰਧਾਨ ਸੁਰੇਸ਼ ਚਾਵਲਾ, ਸਕੱਤਰ ਅੰਕਿਤ ਭਾਲੋਠੀਆ ਲਲੌਦਾ, ਪ੍ਰਵੀਣ ਸੁਨੇਹਾ, ਮਹਿਲਾ ਵਕੀਲ ਆਰਤੀ ਰੰਗਾ, ਹਰਮੀਤ, ਸੁਮਿਤ ਗਿੱਲ, ਬਲਵਾਨ, ਰਜਤ ਰੰਗਾ ਅਤੇ ਚਰਨਜੀਤ ਇੰਦਾਛੋਈ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਕਿਸਾਨ ਅÏਖੇ: ਸ਼ੈਲਜਾ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਨੇ ਨਾਰੀ ਸ਼ਕਤੀ ਵੰਦਨ ਐਕਟ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।