02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੱਬਵਾਲੀ: ਮੁੱਖ ਬਾਜ਼ਾਰ ਸਮਾਰਟ ਰੋਡ ਦੇ ਅੱਠ ਟੈਂਡਰ ਵਿਵਾਦਾਂ ਵਿੱਚ; ਮੁੱਖ ਮੰਤਰੀ ਨੂੰ ਸ਼ਿਕਾਇਤ <br/>

ਅਜੀਤ ਡੈਸਕ 15-04-2026
ਡੱਬਵਾਲੀ, 14 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਮੁੱਖ ਬਾਜ਼ਾਰ ਦੀਆਂ ਅੱਠ ਸੜਕਾਂ ਨੂੰ ਸਮਾਰਟ ਰੋਡ (ਸੀਸੀ) ਬਣਾਉਣ ਲਈ ਨਗਰ ਪ੍ਰੀਸ਼ਦ ਡੱਬਵਾਲੀ ਦੇ 6.91 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਸਖ਼ਤ ਸ਼ਰਤਾਂ ਲਗਾ ਕੇ ਚਹੇਤੇ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਦੇ ਦੋਸ਼ ਲੱਗੇ ਹਨ | ਜਿਸ ਨਾਲ ਇਹ ਬਹੁਕਰੋੜੀ ਟੈਂਡਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ | ਠੇਕੇਦਾਰ ਮੰਗਤ ਰਾਏ ਬਾਂਸਲ ਅਤੇ ਏਪੀ ਬਿਲਡਰਜ਼ ਨੇ ਮੁੱਖ ਮੰਤਰੀ ਹਰਿਆਣਾਂ ਨੂੰ ਭੇਜੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਮਿਲੀਭਗਤ ਨਾਲ ਚੇਣਵੇਂ ਠੇਕੇਦਾਰਾਂ ਨੂੰ ਫਾਇਦਾ ਦੇਣ ਲਈ ਟੈਂਡਰ ਵਿੱਚ ਗੈਰ-ਵਿਵਹਾਰਕ ਸ਼ਰਤਾਂ ਜੋੜ ਦਿੱਤੀਆਂ ਹਨ | ਇਨ੍ਹਾਂ ਸ਼ਰਤਾਂ ਦਾ ਸੜਕ ਦੀ ਮਜ਼ਬੂਤੀ ਨਾਲ ਸਿੱਧਾ ਸਬੰਧ ਨਹੀਂ ਅਤੇ ਇਸ ਨਾਲ ਛੋਟੇ ਤੇ ਸਥਾਨਕ ਠੇਕੇਦਾਰ ਬਾਹਰ ਹੋ ਗਏ ਹਨ, ਜਿਸ ਨਾਲ ਮਨਮਾਨੀ ਅਤੇ ਕਥਿਤ ਭਿ੍ਸ਼ਟਾਚਾਰ ਦਾ ਖਦਸ਼ਾ ਹੈ | ਸ਼ਿਕਾਇਤਕਾਰਾਂ ਨੇ ਵੈਦ ਰਾਮ ਦਿਆਲ ਸਕੂਲ ਤੋਂ ਏਐਸ ਮੈਡੀਕੋਜ਼, ਟਿਵਾਨਾ ਫੀਡ ਸਟੋਰ ਤੋਂ ਕੁਮਾਰ ਫੋਟੋਗ੍ਰਾਫੀ, ਐਸਬੀਆਈ ਤੋਂ ਦੁਰਗਾ ਇਲੈਕਟਿ੍ਕਲ ਸਟੋਰ ਅਤੇ ਡਾ. ਛਾਬੜਾ ਤੋਂ ਗਾਂਧੀ ਚੌਕ ਸਮੇਤ ਸਾਰੇ ਅੱਠ ਟੈਂਡਰਾਂ ਦੀ ਜਾਂਚ ਮੰਗਦਿਆਂ ਇਨ੍ਹਾਂ ਨੂੰ ਰੱਦ ਕਰਕੇ ਨਵੀਂ ਸਿਰਿਓਾ ਟੈਂਡਰ ਪ੍ਰਕਿਰਿਆ ਵਿੱਢਣ ਦੀ ਮੰਗ ਕੀਤੀ ਹੈ | ਨਗਰ ਪ੍ਰੀਸ਼ਦ ਦੇ ਤੱਤਕਾਲੀ ਕਾਰਜਕਾਰੀ ਇੰਜੀਨੀਅਰ ਰਾਕੇਸ਼ ਪੁਨੀਆਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਐਸ.ਈ. ਦੀ ਤਕਨੀਕੀ ਮਨਜ਼ੂਰੀ ਉਪਰੰਤ ਟੈਂਡਰ ਲਗਾਏੇ ਹਨ | ਪ੍ਰਾਜੈਕਟ ਦਾ 30 ਫ਼ੀਸਦ ਕੰਮ ਬਿਜਲੀ ਨਾਲ ਸਬੰਧਤ ਹੋਣ ਕਰਕੇ ਸ਼ਰਤਾਂ ਲਾਜ਼ਮੀ ਹਨ, ਕੋਈ ਵੀ ਵਿਅਕਤੀ ਆਨਲਾਈਨ ਪ੍ਰਕਿਰਿਆ 'ਚ ਹਿੱਸਾ ਲੈ ਸਕਦਾ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀਆਂ ਨੀਤੀਆਂ ਨੇ ਦੇਸ਼ ਤੇ ਰਾਜ ਦਾ ਚਿਹਰਾ ਬਦਲ ਦਿੱਤਾ-ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ (ਲਾਹੌਰ) ਅਸੰਧ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।