01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਫਾਇਰ ਬਿ੍ਗੇਡ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੇ ਬਾਵਜੂਦ ਫਾਇਰ ਬਿ੍ਗੇਡ ਗੱਡੀ ਲੈ ਕੇ ਪਹੁੰਚੇ ਕਰਮਚਾਰੀ <br/>

ਅਜੀਤ ਡੈਸਕ 15-04-2026

ਟੋਹਾਣਾ, 14 ਅਪ੍ਰੈਲ (ਮਨਜੀਤ ਸਿੰਘ) - ਜਾਖ਼ਲ ਪਿੰਡ ਦੇ ਕਿਸਾਨ ਰਛਪਾਲ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਖੇਤਾਂ ਵਿੱਚ ਪਏ ਤੂੜੀ ਬਣਾਉਣ ਵਾਲੇ ਕਣਕ ਦੇ ਲਾਂਗੇ ਨੂੰ ਅੱਗ ਲੱਗ ਗਈ | ਇਹ ਘਟਨਾ ਜਾਖ਼ਲ ਪਿੰਡ ਦੇ ਨੇੜੇ 132 ਕੇਵੀ ਬਿਜਲੀ ਘਰ ਦੇ ਪਿੱਛੇ ਵਾਪਰੀ, ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ | ਅੱਗ ਕਾਰਨ ਰਛਪਾਲ ਸਿੰਘ ਦਾ ਲਗਭਗ 1 ਏਕੜ ਅਤੇ ਜਸਪਾਲ ਸਿੰਘ ਦਾ ਕਰੀਬ ਅੱਧਾ ਏਕੜ ਲਾਂਗਾ ਸੜ ਕੇ ਸੁਆਹ ਹੋ ਗਿਆ | ਪਿੰਡ ਨੇੜੇ ਹੋਣ ਕਾਰਨ ਆਸ-ਪਾਸ ਦੇ ਪਿੰਡ ਵਾਸੀ ਤੁਰੰਤ ਟਰੈਕਟਰਾਂ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਵਿੱਚ ਜੁੱਟ ਗਏ | ਇਸ ਦੌਰਾਨ ਫਾਇਰ ਬਿ੍ਗੇਡ ਜਾਖ਼ਲ ਦੀ ਗੱਡੀ ਵੀ ਮੌਕੇ 'ਤੇ ਪਹੁੰਚ ਗਈ | ਫਾਇਰ ਬਿ੍ਗੇਡ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦੇ ਬਾਵਜੂਦ ਦੁਪਹਿਰ ਕਰੀਬ 12 ਵਜੇ ਗੱਡੀ ਘਟਨਾ ਸਥਾਨ 'ਤੇ ਪਹੁੰਚੀ ਅਤੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |

ਪਿਛਲੀ ਖ਼ਬਰ ਵਿਸਾਖੀ ਮੇਲੇ ਰਾਹੀਂ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਇਕ ਸ਼ਲਾਘਾਯੋਗ ਉਪਰਾਲਾ-ਡਾ. ਜਸਬੀਰ ਸਿੰਘ <br/> ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।