02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਰਸ਼ੂ ਰਾਮ ਜੈਅੰਤੀ ਮੌਕੇ ਟੋਹਾਣਾ 'ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਅਜੀਤ ਡੈਸਕ 13-04-2026
ਟੋਹਾਣਾ, 12 ਅਪ੍ਰੈਲ (ਮਨਜੀਤ ਸਿੰਘ) - ਭਗਵਾਨ ਸ਼੍ਰੀ ਪਰਸ਼ੁਰਾਮ ਜੈਅੰਤੀ ਦੇ ਮੌਕੇ ਟੋਹਾਣਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਹਰਿਆਣਵੀ ਗਾਇਕ ਮਸੂਮ ਸ਼ਰਮਾ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸ਼ਹਿਰ ਵਿੱਚ ਧਾਰਮਿਕ ਤੇ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ ਅਤੇ 'ਜੈ ਸ਼੍ਰੀ ਪਰਸ਼ੁਰਾਮ' ਦੇ ਜੈਕਾਰੇ ਗੂੰਜਦੇ ਰਹੇ | ਇਹ ਸ਼ੋਭਾ ਯਾਤਰਾ ਅਗਰਸੈਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਬਾਜ਼ਾਰ, ਘੰਟਾਘਰ ਚੌਕ, ਲੱਕੜ ਮਾਰਕੀਟ ਅਤੇ ਸ਼ੁਰਸੇਨ ਚੌਕ ਵਿੱਚੋਂ ਲੰਘਦੀ ਹੋਈ ਭਗਵਾਨ ਪਰਸ਼ੁਰਾਮ ਮੰਦਰ ਪਹੁੰਚੀ | ਰਸਤੇ ਵਿੱਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ | ਫੁੱਲਾਂ ਦੀ ਵਰਖਾ, ਲੰਗਰ ਅਤੇ ਰਿਫਰੈਸ਼ਮੈਂਟ ਦੀਆਂ ਸੇਵਾਵਾਂ ਨਾਲ ਮਾਹੌਲ ਹੋਰ ਵੀ ਰੰਗੀਨ ਬਣ ਗਿਆ | ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦਾ ਨਿਊ ਪ੍ਰਭਾਕਰ ਕਲੋਨੀ ਪਹੁੰਚਣ 'ਤੇ ਵਿਕਰਮ ਪ੍ਰਭਾਕਰ ਪਰਿਵਾਰ ਅਤੇ ਹੋਰ ਨਾਮਵਰ ਹਸਤੀਆਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਮਨੋਨੀਤ ਪਾਰਸ਼ਦ ਲਲਿਤ ਮੋਹਨ ਪ੍ਰਭਾਕਰ ਸਮੇਤ ਕਈ ਹੋਰ ਹਸਤੀਆਂ ਮੌਜੂਦ ਰਹੀਆਂ | ਇਸ ਦੌਰਾਨ ਬੋਲਦਿਆਂ ਮਾਸੂਮ ਸ਼ਰਮਾ ਨੇ ਕਿਹਾ ਕਿ ਮਹਾਨ ਪੁਰਖ ਸਾਰੇ ਸਮਾਜ ਦੇ ਹੁੰਦੇ ਹਨ ਅਤੇ ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਭਾਸ਼ ਬਰਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਪਰਸ਼ੁਰਾਮ ਦਾ ਜੀਵਨ ਸੱਚਾਈ, ਧਰਮ ਅਤੇ ਨਿਆਂ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭਗਵਾਨ ਪਰਸ਼ੁਰਾਮ ਦੇ ਆਦਰਸ਼ਾਂ ਨੂੰ ਅਪਣਾਉਂਦਿਆਂ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਸਮਾਜ ਵਿੱਚ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ | ਦੂਜੇ ਪਾਸੇ, ਪ੍ਰੋਗਰਾਮ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਸਵਾਲ ਵੀ ਉਠਾਏ ਗਏ | ਲੋਕਾਂ ਦਾ ਕਹਿਣਾ ਸੀ ਕਿ ਜਦੋਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਹੋਈ ਤਾਂ ਪਰਸ਼ੂ ਰਾਮ ਦੀ ਮੂਰਤੀ ਨੂੰ ਫੁੱਲ ਮਾਲਾ ਅਰਪਨ ਕਰ ਕੇ ਸਨਮਾਨ ਕਿਉਂ ਨਹੀਂ ਕੀਤਾ ਗਿਆ | ਇਸ ਗੱਲ ਨੂੰ ਲੈ ਕੇ ਕੁਝ ਵਰਗਾਂ ਵਿੱਚ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ | ਆਲੋਚਕਾਂ ਦਾ ਕਹਿਣਾ ਸੀ ਕਿ ਜੇਕਰ ਜਲੂਸ ਦੀ ਸ਼ੁਰੂਆਤ ਉਸ ਸਥਾਨ ਤੋਂ ਕੀਤੀ ਗਈ ਸੀ ਤਾਂ ਉੱਥੇ ਮਹਾਰਾਜਾ ਅਗਰਸੈਨ ਦਾ ਸਨਮਾਨ ਕਰਨਾ ਚਾਹੀਦਾ ਸੀ, ਤਾਂ ਜੋ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਹੋਰ ਮਜ਼ਬੂਤ ਬਣਦਾ | ਇਸ ਮੌਕੇ ਸਭਾ ਦੇ ਸਰਪ੍ਰਸਤ ਵਿਕਰਮ ਪ੍ਰਭਾਕਰ, ਮੁਖੀ ਲਲਿਤ ਮੋਹਨ ਸ਼ਰਮਾ, ਰਮਨ ਮੜ੍ਹੀਆ, ਪਰਮਵੀਰ ਅਤਰੀ, ਸੁਰੇਸ਼ ਕੌਸ਼ਿਕ, ਸੁਰੇਂਦਰ ਸ਼ਰਮਾ, ਜੈ ਨਾਰਾਇਣ, ਸੰਦੀਪ ਸ਼ਰਮਾ, ਸੁਭਾਸ਼ ਸ਼ਰਮਾ, ਸੋਹਨ ਲਾਲ, ਸਤੀਸ਼ ਸ਼ਰਮਾ, ਅਮਨ ਸ਼ਰਮਾ ਸਮੇਤ ਕਈ ਹੋਰ ਅਧਿਕਾਰੀ ਅਤੇ ਹਜ਼ਾਰਾਂ ਸ਼ਰਧਾਲੂ ਮੌਜੂਦ ਰਹੇ |
ਪਿਛਲੀ ਖ਼ਬਰ ਗੁੱਗਾ ਮੈੜੀ ਟੋਹਾਣਾ ਨੇੜੇ ਕੈਂਟਰ ਖੜ੍ਹੇ ਕਰ ਕੇ ਸਿਲੰਡਰ ਵੰਡਣ ਤੇ ਲੋਕਾਂ 'ਚ ਗੁੱਸਾ ਅਗਲੀ ਖ਼ਬਰ ਗੁੱਗਾ ਮੈੜੀ ਟੋਹਾਣਾ ਨੇੜੇ ਕੈਂਟਰ ਖੜ੍ਹੇ ਕਰ ਕੇ ਸਿਲੰਡਰ ਵੰਡਣ ਤੇ ਲੋਕਾਂ 'ਚ ਗੁੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।