01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਨਾਬਾਲਗ ਦੇ ਅਗਵਾ ਅਤੇ ਜਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗਿ੍ਫ਼ਤਾਰ

ਅਜੀਤ ਡੈਸਕ 06-04-2026
ਸਿਰਸਾ, 5 ਅਪ੍ਰੈਲ (ਭੁਪਿੰੰਦਰ ਪੰਨੀਵਾਲੀਆ)- ਥਾਣਾ ਕਾਲਾਂਵਾਲੀ ਪੁਲੀਸ ਨੇ ਇੱਕ ਨਾਬਾਲਗ ਦੇ ਅਗਵਾ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲੀਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਦੇਵੇਂਦਰ ਉਰਫ਼ ਰਾਣੋ ਪੁੱਤਰ ਅਸ਼ੋਕ ਕੁਮਾਰ ਵਾਸੀ ਮਦਪੁਰਾ, ਜ਼ਿਲ੍ਹਾ ਕੰਨੌਜ (ਉੱਤਰ ਪ੍ਰਦੇਸ਼) ਹਾਲ ਆਬਾਦ ਵਾਟਰ ਵਰਕਸ ਰੋਡ, ਮੰਡੀ ਕਾਲਾਂਵਾਲੀ ਵਜੋਂ ਹੋਈ ਹੈ |ਇਹ ਜਾਣਕਾਰੀ ਦਿੰਦੇ ਹੋਏ ਥਾਣਾ ਕਾਲਾਂਵਾਲੀ ਦੇ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੀ 25 ਮਾਰਚ 2026 ਨੂੰ ਪੀੜਤਾ ਦੇ ਪਿਤਾ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਧੀ ਔਢਾਂ ਕਸਬੇ ਵਿੱਚ ਪ੍ਰੀਖਿਆ ਦੇਣ ਗਈ ਸੀ ਅਤੇ ਘਰ ਵਾਪਸ ਨਹੀਂ ਆਈ | ਉਸਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਲਾਲਚ ਦੇ ਕੇ ਅਗਵਾ ਕਰ ਲਿਆ ਸੀ | ਪੁਲੀਸ ਨੇ ਇਸ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ | ਮਾਮਲੇ ਦੀ ਜਾਂਚ ਕਰਦੇ ਹੋਏ ਪੁਲੀਸ ਟੀਮ ਨੇ ਪੀੜਤਾ ਨੂੰ ਕੰਨੌਜ (ਉੱਤਰ ਪ੍ਰਦੇਸ਼) ਤੋਂ ਬਰਾਮਦ ਕੀਤਾ ਅਤੇ ਡੱਬਵਾਲੀ ਦੀ ਮਾਣਯੋਗ ਅਦਾਲਤ ਅਤੇ ਕਾਨੂੰਨੀ ਸਹਾਇਤਾ ਪ੍ਰੀਸ਼ਦ ਦੇ ਸਾਹਮਣੇ ਉਸਦਾ ਬਿਆਨ ਦਰਜ ਕਰਵਾਇਆ | ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਦੀ ਧਾਰਾ 64(2) ਅਤੇ ਪੋਕਸੋ ਐਕਟ ਦੀ ਧਾਰਾ 6 ਜੋੜੀ ਗਈ | ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲੀਸ ਨੇ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਉਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਅੰਤਰਰਾਜੀ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰੀ ਸਕੂਲ ਅੱਕਾਂਵਾਲੀ 'ਚ ਚੋਰੀ ਦੇ ਮਾਮਲੇ ਵਿਚ ਟੋਹਾਣਾ ਸਦਰ ਪੁਲਿਸ ਵਲੋਂ ਇੱਕ ਹੋਰ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।