28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਿਜਲੀ ਕਰਮਚਾਰੀਆਂ ਨੇ ਕਾਲਾ ਦਿਵਸ ਮਨਾਇਆ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 02-04-2026
ਸਿਰਸਾ, 1 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਬਿੱਲ 2025 ਅਤੇ ਚਾਰ ਲੇਬਰ ਕੋਡਾਂ ਦਾ ਵਿਰੋਧ ਕਰਦਿਆਂ ਅੱਜ ਕਾਲੇ ਦਿਵਸ ਵਜੋਂ ਮਨਾਇਆ | ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ | ਇਸ ਮੌਕੇ ਯੂਨੀਅਨ ਦੇ ਮੁੱਖ ਸਲਾਹਕਾਰ ਐਸਐਸ ਬੇਦੀ, ਲਲਿਤ ਸੋਲੰਕੀ ਅਤੇ ਅਜੈ ਪਾਸੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਯੂਨੀਅਨਾਂ ਬਣਾਉਣ ਦੇ ਅਧਿਕਾਰ ਨੂੰ 1926 ਦੇ ਟਰੇਡ ਯੂਨੀਅਨ ਐਕਟ ਦੁਆਰਾ ਕਾਨੂੰਨੀ ਤੌਰ 'ਤੇ ਮਾਨਤਾ ਦਿੱਤੀ ਗਈ ਸੀ | ਬਿ੍ਟਿਸ਼ ਕਾਲ ਦੌਰਾਨ ਸਾਡੇ ਪੁਰਖਿਆਂ ਦੇ ਸੰਘਰਸ਼ਾਂ ਨੇ ਕਈ ਕਿਰਤ ਕਾਨੂੰਨਾਂ ਦੀ ਸਿਰਜਣਾ ਕੀਤੀ ਅਤੇ ਸੁਤੰਤਰ ਭਾਰਤ ਵਿੱਚ ਸੰਸਦ ਦੁਆਰਾ ਕੁੱਲ 44 ਕੇਂਦਰੀ ਕਿਰਤ ਕਾਨੂੰਨ ਬਣਾਏ ਗਏ ਅਤੇ ਕਿਰਤ ਨੂੰ ਭਾਰਤੀ ਸੰਵਿਧਾਨ ਦੀ ਸਮਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ | ਇਹ ਸਾਰੀਆਂ ਪ੍ਰਾਪਤੀਆਂ ਲਗਭਗ 150 ਸਾਲਾਂ ਦੇ ਸੰਘਰਸ਼ ਦਾ ਨਤੀਜਾ ਹਨ | ਸਰਕਾਰ ਆਪਣੇ ਕੱਟੜਪੰਥੀ ਪਹੁੰਚ ਦੁਆਰਾ ਜਨਤਾ 'ਤੇ ਜ਼ਬਰਦਸਤੀ ਕਾਨੂੰਨ ਥੋਪ ਰਹੀ ਹੈ, ਜੋ ਕਿ ਬਿਲਕੁਲ ਅਸਹਿਣਯੋਗ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਹੈ ਤਾਂ ਭਵਿੱਖ ਵਿੱਚ ਇੱਕ ਵੱਡੇ ਸੰਘਰਸ਼ ਦੀ ਯੋਜਨਾ ਬਣਾਈ ਜਾਵੇਗੀ | ਇਸ ਮੌਕੇ ਲਲਿਤ ਸੋਲੰਕੀ, ਅਜੈ ਪਾਸੀ, ਸੁਰੇਂਦਰ ਆਰੀਆ, ਮੀਤ ਚਾਵਲਾ, ਸੰਦੀਪ ਵਰਮਾ, ਪਰਮਜੀਤ ਕੌਰ, ਕਿ੍ਸ਼ਨਾ, ਵੰਦਨਾ, ਪ੍ਰਵੀਨ ਤਨੇਜਾ, ਸੋਨਾ, ਉਗਰਸੈਨ ਅਤੇ ਹੋਰ ਕਰਮਚਾਰੀ ਮੌਜੂਦ ਸਨ |
ਪਿਛਲੀ ਖ਼ਬਰ ਸਿੰਗਲਾ ਪਰਿਵਾਰ ਵਲੋਂ ਬਾਲਾਜੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸੁਖਚੈਨ ਸਿੰਘ ਬਲਾਕ ਇੰਚਾਰਜ ਅਤੇ ਰਵੀ ਰਾਜਨ ਕਾਇਤ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।