25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪੂਰਾ ਬੀਮਾ ਕਲੇਮ ਨਾ ਮਿਲਣ 'ਤੇ ਕਿਸਾਨਾਂ ਵਲੋਂ ਬੈਂਕ ਦੇ ਬਾਹਰ ਪ੍ਰਦਰਸ਼ਨ

ਅਜੀਤ ਡੈਸਕ 28-03-2026
ਸਿਰਸਾ, 27 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸੁਖਚੈਨ ਦੇ ਕੁਝ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਪੂਰਾ ਬੀਮਾ ਕਲੇਮ ਨਾ ਮਿਲਣ 'ਤੇ ਐਚ.ਡੀ.ਐਸ.ਸੀ. ਬੈਂਕ ਦੇ ਬਾਹਰ ਧਰਨਾ ਦੇ ਕੇ ਰੋਸ਼ ਪ੍ਰਦਰਸ਼ਨ ਕੀਤਾ | ਬਾਅਦ ਵਿਚ ਬੈਂਕ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤੇ ਜਾਣ 'ਤੇ ਇੱਕ ਧਰਨਾ ਖਤਮ ਕੀਤਾ ਗਿਆ | ਪਿੰਡ ਸੁਖਚੈਨ ਦੇ ਕਿਸਾਨ ਦਾਰਾ ਸਿੰਘ ਅਤੇ ਉਨ੍ਹਾਂ ਦੀ ਪਤਨੀ 'ਆਪ' ਆਗੂ ਦਵਿੰਦਰ ਕੌਰ ਦੱਸਿਆ ਕਿ ਉਨ੍ਹਾਂ ਨੇ ਜੁਲਾਈ ਵਿਚ ਕਾਲਾਂਵਾਲੀ ਦੇ ਐਚਡੀਐਫਸੀ ਬੈਂਕ ਵਿਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਆਪਣੀ ਲਗਭਗ ਨੌਂ ਏਕੜ ਜ਼ਮੀਨ ਦਾ ਬੀਮਾ ਕਰਵਾਇਆ ਸੀ, ਜਿਸ ਲਈ ਉਨ੍ਹਾਂ ਦੇ ਖਾਤੇ ਵਿਚੋਂ ਲਗਭਗ 20,000 ਰੁਪਏ ਬੀਮੇ ਦੇ ਕੱਟੇ ਗਏ ਸਨ | ਇਸ ਯੋਜਨਾ ਦੇ ਤਹਿਤ ਲਗਭਗ ਡੇਢ ਏਕੜ ਜ਼ਮੀਨ ਲਈ ਸਿਰਫ 37,407 ਰੁਪਏ ਉਨ੍ਹਾਂ ਦੇ ਖਾਤੇ ਵਿਚ ਜਮ੍ਹਾਂ ਹੋਏ ਦੋਂ ਕਿ ਸਰਕਾਰ ਪ੍ਰਤੀ ਏਕੜ ਲਗਭਗ 22,000 ਰੁਪਏ ਬੀਮੇ ਦਾਅਵਾ ਕਰਦੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੂਰੇ ਬੀਮਾ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਪਰ ਇਸ ਦੇ ਬਾਵਜੂਦ ਲਗਭਗ ਡੇਢ ਏਕੜ ਲਈ ਸਿਰਫ ਇੱਕ ਬੀਮਾ ਉਨ੍ਹਾਂ ਦੇ ਖਾਤੇ ਵਿਚ ਜਮ੍ਹਾਂ ਹੋਇਆ | ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਬਾਰੇ ਬੈਂਕ ਅਧਿਕਾਰੀਆਂ ਨਾਲ ਕਈ ਵਾਰ ਮਿਲੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ਕਰਨ ਲਈ ਮਜਬੂਰ ਹੋਣਾ ਪਿਆ | ਇਸ ਤਰ੍ਹਾਂ ਹੀ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਨੇ ਉਸਦੇ ਖਾਤੇ ਵਿਚੋਂ ਪੂਰੀ ਬੀਮਾ ਰਕਮ ਕੱਟ ਲਈ ਹੈ, ਪਰ ਪੂਰੀ ਬੀਮਾ ਰਾਸ਼ੀ ਜਮ੍ਹਾਂ ਨਹੀਂ ਹੋਈ ਹੈ | ਇਸੇ ਤਰ੍ਹਾਂ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਸਦੀ ਬੀਮਾ ਰਾਸ਼ੀ ਲਗਭਗ 158,000 ਹੈ, ਜੋ ਕਿ ਪੋਰਟਲ 'ਤੇ ਪ੍ਰਤੀਬਿੰਬਤ ਹੈ, ਪਰ ਬੈਂਕ ਨੇ ਉਸਦੇ ਖਾਤੇ ਵਿਚ ਸਿਰਫ਼ 71,000 ਜਮ੍ਹਾਂ ਕੀਤੇ ਹਨ | ਉਸਨੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਤੋਂ ਉਸਦੇ ਪੂਰੇ ਫਸਲ ਬੀਮਾ ਦਾਅਵੇ ਨੂੰ ਯਕੀਨੀ ਬਣਾਉਣ ਅਤੇ ਬੈਂਕ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ | ਪਿੰਡ ਪੱਕਾ ਸ਼ਹੀਦਾਂ ਦੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਕਿਸਾਨ ਯੂਨੀਅਨ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰੇਗੀ | ਇਸ ਸੰਬੰਧ 'ਚ ਐਚਡੀਐਫਸੀ ਬੈਂਕ ਦੇ ਖੇਤੀਬਾੜੀ ਅਧਿਕਾਰੀ ਪ੍ਰਦੀਪ ਜੈਨ ਨੇ ਕਿਹਾ ਕਿ ਕਿਸਾਨਾਂ ਦੁਆਰਾ ਬੀਮੇ ਲਈ ਬੈਂਕ ਨੂੰ ਜਮ੍ਹਾ ਕੀਤੇ ਗਏ ਜ਼ਮੀਨੀ ਦਸਤਾਵੇਜ਼ ਫਸਲ ਰਜਿਸਟਰੇਸ਼ਨ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਉਨ੍ਹਾਂ ਨੂੰ ਉਨ੍ਹਾਂ ਨੂੰ ਪੂਰੀ ਬੀਮਾ ਰਾਸ਼ੀ ਨਹੀਂ ਮਿਲ ਰਹੀ | ਬੈਂਕ ਨੇ ਕਿਸਾਨਾਂ ਨੂੰ ਇਸ ਬਾਰੇ ਲਿਖਤੀ ਰੂਪ ਵਿਚ ਵੀ ਸੂਚਿਤ ਕਰ ਦਿੱਤਾ ਹੈ ਅਤੇ ਬੈਂਕ ਦੀ ਕੋਈ ਗਲਤੀ ਨਹੀਂ ਹੈ | ਅਧਿਕਾਰੀ ਵਲੋਂ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦੇਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਵਿਰੋਧ ਖਤਮ ਕਰ ਦਿੱਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਕੌਰ ਸੁਖਚੈਨ, ਗੁਰਨਾਮ ਸਿੰਘ ਦੇਸੂ, ਬਿੰਦਰ ਸਿੰਘ ਸਿੰਘਪੁਰਾ, ਗੋਬਿੰਦ ਸ਼ਰਮਾ ਅਤੇ ਰੋਮੀ ਸੋਨੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |
ਪਿਛਲੀ ਖ਼ਬਰ ਵਿਕਾਸ ਕਾਰਜਾਂ ਵਿੱਚ ਦੇਰੀ ਅਤੇ ਲਾਪਰਵਾਹੀ ਅਸਵੀਕਾਰਨਯੋਗ ਹੈ: ਸੰਸਦ ਮੈਂਬਰ ਨਵੀਨ ਜਿੰਦਲ ਅਗਲੀ ਖ਼ਬਰ ਲਖਵੀਰ ਸਿੰਘ ਗਰੇਵਾਲ ਕੁਠਾਲਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਹੋਈ ਅਹਿਮ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।