17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬੀਬੀ ਦੀਪ ਕੌਰ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ

ਅਜੀਤ ਡੈਸਕ 23-02-2026
ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-'ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ' ਵਲੋਂ 'ਇਤਿਹਾਸ 'ਚ ਸਿੱਖ ਬੀਬੀਆਂ' ਲੜੀ ਤਹਿਤ ਬੀਬੀ ਦੀਪ ਕੌਰ ਜੀ ਦੇ ਜੀਵਨ ਤੇ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਾਇਆ | ਮੁੱਖ ਵਕਤਾ ਡਾ. ਹਰਬੰਸ ਕੌਰ ਸਾਗੂ ਨੇ ਬੀਬੀ ਦੀਪ ਕੌਰ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬੀਬੀ ਜੀ ਕੇਵਲ ਇਕ ਔਰਤ ਹੀ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਸ 'ਲਾਡਲੀ ਫ਼ੌਜ' ਦਾ ਹਿੱਸਾ ਸਨ, ਜਿਸ ਨੇ ਧਰਮ ਤੇ ਅਣਖ ਲਈ ਸਿਰ ਦਿੱਤਾ ਪਰ ਸਿਦਕ ਨਹੀਂ ਹਾਰਿਆ | ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬੀਬੀ ਜੀ ਨੇ ਕੱਲੇ-ਕਾਹਰੇ ਹੋਣ ਦੇ ਬਾਵਜੂਦ ਜ਼ੁਲਮ ਅੱਗੇ ਗੋਡੇ ਟੇਕਣ ਦੀ ਬਜਾਏ ਸ਼ਹਾਦਤ ਦਾ ਜਾਮ ਪੀਣਾ ਬਿਹਤਰ ਸਮਝਿਆ | ਮੁੱਖ ਮਹਿਮਾਨ ਬਿ੍ਗੇਡੀਅਰ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਜਿਹੀਆਂ ਸੂਰਬੀਰ ਬੀਬੀਆਂ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਵੱਡੀ ਲੋੜ ਹੈ | ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਜਾਫਰੀ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਸਿੱਖ ਇਤਿਹਾਸ ਨੂੰ ਵਿਸ਼ਵ ਇਤਿਹਾਸ ਦਾ ਇਕ ਵਡਮੁੱਲਾ ਹਿੱਸਾ ਦੱਸਦਿਆਂ ਔਰਤਾਂ ਦੇ ਬਰਾਬਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਲੈਕਚਰ ਦੇ ਅੰਤ 'ਚ ਮਾਤਾ ਸੁੰਦਰੀ ਕਾਲਜ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਵਰਨ ਸਿੰਘ ਸਵਰਨ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ |
ਪਿਛਲੀ ਖ਼ਬਰ 'ਸੁਨੱਖੀ ਪੰਜਾਬਣ' ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਅਗਲੀ ਖ਼ਬਰ 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਤੇ 'ਡਾ. ਇੰਦਰਜੀਤ ਫਿਜ਼ਿਓਥਰੈਪੀ ਕਲੀਨਿਕ' ਨੇ ਹੱਡੀਆਂ ਦੀ ਜਾਂਚ ਦਾ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।