17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਸਿਹਤ ਕੈਂਪ ਲਗਾਏ ਜਾ ਰਹੇ-ਰਵਿੰਦਰ ਧੀਮਾਨ <br/>

ਅਜੀਤ ਡੈਸਕ 23-02-2026
ਗੂਹਲਾ ਚੀਕਾ/ਕੈਥਲ, 22 ਫਰਵਰੀ (ਓ. ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਮੁਫ਼ਤ ਸਿਹਤ ਕੈਂਪ ਲਗਾਏ ਜਾ ਰਹੇ ਹਨ | ਇਸ ਮੁਹਿੰਮ ਦੇ ਹਿੱਸੇ ਵਜੋਂ 23 ਫਰਵਰੀ ਨੂੰ ਗੂਹਲਾ ਹਲਕੇ ਦੇ ਸਿਵਾਨ ਸਥਿਤ ਰਾਮਾ ਆਸ਼ਰਮ ਵਿਖੇ ਅਤੇ 25 ਫਰਵਰੀ ਨੂੰ ਪੁੰਡਰੀ ਵਿਧਾਨ ਸਭਾ ਹਲਕੇ ਦੇ ਪਾਈ ਪਿੰਡ ਦੇ ਸਕੱਤਰੇਤ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਫ਼ਤ ਸਿਹਤ ਕੈਂਪ ਲਗਾਏ ਜਾਣਗੇ | ਸ਼ਡਿਊਲ ਅਨੁਸਾਰ, ਇਹ ਕੈਂਪ ਪੂਰੇ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਪੜਾਅਵਾਰ ਢੰਗ ਨਾਲ ਲਗਾਏ ਜਾ ਰਹੇ ਹਨ, ਤਾਂ ਜੋ ਵੱਧ ਤੋਂ ਵੱਧ ਨਾਗਰਿਕ ਲਾਭ ਉਠਾ ਸਕਣ | ਲੋਕਾਂ ਨੂੰ ਇਨ੍ਹਾਂ ਮੁਫ਼ਤ ਸਿਹਤ ਕੈਂਪਾਂ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਦੇ ਹੋਏ, ਸੰਸਦ ਦਫ਼ਤਰ ਇੰਚਾਰਜ ਰਵਿੰਦਰ ਧੀਮਾਨ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨਾ ਹੈ | ਇਨ੍ਹਾਂ ਕੈਂਪਾਂ ਵਿਚ ਅੱਖਾਂ ਦੀ ਜਾਂਚ ਤੇ ਇਲਾਜ, ਦੰਦਾਂ ਦੀ ਜਾਂਚ ਅਤੇ ਇਲਾਜ, ਗਾਇਨੀਕੋਲੋਜੀਕਲ ਜਾਂਚ ਅਤੇ ਸਲਾਹ-ਮਸ਼ਵਰਾ, ਛਾਤੀ ਦੇ ਕੈਂਸਰ ਦੀ ਜਾਂਚ, ਮੋਬਾਈਲ ਮੈਡੀਕਲ ਯੂਨਿਟ ਰਾਹੀਂ ਆਮ ਸਿਹਤ ਜਾਂਚ ਅਤੇ ਕਿਸ਼ੋਰੀ ਐਕਸਪੈੱ੍ਰਸ ਰਾਹੀਂ ਅਨੀਮੀਆ ਜਾਂਚ ਅਤੇ ਸਲਾਹ-ਮਸ਼ਵਰਾ ਵਰਗੀਆਂ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਨਗਰ ਪਾਲਿਕਾ ਦੀ ਚੇਅਰਪਰਸਨ ਬਬੀਤਾ ਰਾਣੀ, ਨਸੀਬ ਕਾਖੇੜੀ, ਰੂਪਿਨ ਪਰਜਾਪਤ, ਡਾ. ਬਲਬਿੰਦਰਾ, ਗੂਹਲਾ ਹਲਕਾ ਇੰਚਾਰਜ ਕਰਮਵੀਰ ਸਿਸੋਦੀਆ, ਕਲਾਇਤ ਹਲਕਾ ਇੰਚਾਰਜ ਵੀਰੇਂਦਰ ਸ਼ਰਨ ਤੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਬਾਲਾ ਜੀ ਦੇ ਭਗਤਾਂ ਨੇ ਸ੍ਰੀ ਸੁੰਦਰਕਾਂਡ ਪਾਠ ਤੇ ਵਿਸ਼ਾਲ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵਲੋਂ ਕਨਵੈਨਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।