19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2027 ਵਿਚ ਸਟਾਲ ਬੁਕਿੰਗ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ <br/>

ਅਜੀਤ ਡੈਸਕ 19-02-2026
ਨਵੀਂ ਦਿੱਲੀ, 18 ਫਰਵਰੀ (ਮਿਸਰਦੀਪ ਭਾਟੀਆ)-ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2027 ਲਈ ਸਟਾਲ ਅਤੇ ਖਾਲੀ ਜਗ੍ਹਾ ਦੀ ਬੁਕਿੰਗ ਲਈ ਆਨਲਾਈਨ ਰਜਿਸਟ੍ਰੇਸ਼ਨ ਿਲੰਕ 16 ਫਰਵਰੀ, 2026 ਤੋਂ ਸਰਗਰਮ ਹੋ ਗਿਆ ਹੈ | ਰਜਿਸਟ੍ਰੇਸ਼ਨ 31 ਮਾਰਚ 2026 ਤੱਕ ਖੁੱਲ੍ਹੀ ਰਹੇਗੀ |
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ 2027 16 ਤੋਂ 24 ਜਨਵਰੀ 2027 ਨੂੰ ਭਾਰਤ ਮੰਡਪਮ ਵਿਚ ਹਾਲ 2-6 ਵਿਚ ਹੋਵੇਗਾ | ਇਹ ਮੇਲਾ ਨੈਸ਼ਨਲ ਬੁੱਕ ਟਰੱਸਟ ਇੰਡੀਆ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਤਹਿਤ ਆਯੋਜਿਤ ਕਰ ਰਿਹਾ ਹੈ | ਇੰਡੀਆ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਸਹਿ-ਪ੍ਰਬੰਧਕ ਅਤੇ ਸਥਾਨ ਭਾਈਵਾਲ ਹੈ |
ਇਸ ਮੇਲੇ ਦੇ 54ਵੇਂ ਐਡੀਸ਼ਨ ਵਿਚ ਥੀਮ ਪੈਵੇਲੀਅਨ, ਬੱਚਿਆਂ ਦਾ ਪੈਵੇਲੀਅਨ, ਲੇਖਕਾਂ ਦਾ ਕੋਨਾ, ਅੰਤਰਰਾਸ਼ਟਰੀ ਸਮਾਗਮਾਂ ਦਾ ਕੋਨਾ, ਸੱਭਿਆਚਾਰਕ ਪ੍ਰੋਗਰਾਮ ਵਰਗੇ ਖਾਸ ਪ੍ਰੋਗਰਾਮ ਹੋਣਗੇ | ਬੀ 2 ਬੀ ਸ਼ਮੂਲੀਅਤ ਅਤੇ ਅਧਿਕਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਮੇਲੇ ਦੇ ਨਾਲ-ਨਾਲ ਸੀ. ਈ. ਓ. ਸਪੀਚ, ਇੰਟਰਨੈਸ਼ਨਲ ਪਬਲੀਸ਼ਿੰਗ ਕਾਨਫਰੰਸ ਅਤੇ ਨਵੀਂ ਦਿੱਲੀ ਰਾਈਟਸ ਟੇਬਲ ਵੀ ਆਯੋਜਿਤ ਕੀਤੇ ਜਾਣਗੇ |
ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ ਪਿਛਲੇ ਪੰਜ ਦਹਾਕਿਆਂ ਤੋਂ ਪ੍ਰਕਾਸ਼ਨ ਜਗਤ ਵਿਚ ਇਕ ਪ੍ਰਮੁੱਖ ਕੈਲੰਡਰ ਇਵੈਂਟ ਰਿਹਾ ਹੈ | ਭਾਰਤ ਦੁਨੀਆ ਭਰ ਵਿਚ ਪ੍ਰਕਾਸ਼ਨ ਦੇ ਵੱਡੇ ਦੇਸ਼ਾਂ ਵਿਚੋਂ ਇਕ ਹੈ | ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ ਪ੍ਰਦਰਸ਼ਕਾਂ ਨੂੰ ਵਪਾਰਕ ਮੌਕੇ ਤਲਾਸ਼ਣੇ, ਪੁਸਤਕਾਂ ਦਾ ਪ੍ਰਚਾਰ ਕਰਕੇ ਅਤੇ ਸਹਿ ਪ੍ਰਕਾਸ਼ਨ ਅਤੇ ਅਧਿਕਾਰਾਂ 'ਤੇ ਗੱਲਬਾਤ ਕਰਨ ਲਈ ਇਕ ਵੱਡਾ ਮੰਚ ਦਿੰਦਾ ਹੈ | ਜਿਹੜੇ ਪ੍ਰਕਾਸ਼ਕ, ਸੰਸਥਾਨ ਅਤੇ ਸੰਗਠਨ ਇਸ ਵਿਚ ਭਾਗ ਲੈਣਾ ਚਾਹੁੰਦੇ ਹਨ ਉਹ ਨਿਰਧਾਰਤ ਮਿਤੀਆਂ ਦੇ ਅੰਦਰ ਆਪਣਾ ਰਜਿਸਟ੍ਰੇਸ਼ਨ ਪੂਰਾ ਕਰਨ |

ਪਿਛਲੀ ਖ਼ਬਰ ਦਿੱਲੀ-ਐਨ.ਸੀ.ਆਰ. ਵਿਚ ਬਾਰਿਸ਼ ਨੇ ਮੌਸਮ ਵਿਚ ਲਿਆਂਦਾ ਬਦਲਾਅ <br/> ਅਗਲੀ ਖ਼ਬਰ ਖੋਜ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਜਰਨਲ ਪ੍ਰਕਾਸ਼ਨ ਸਹਾਇਤਾ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।